ਆਬਕਾਰੀ ਵਿਭਾਗ ਫਿਰੋਜ਼ਪੁਰ ਨੇ ਵੱਖ-ਵੱਖ ਥਾਵਾਂ `ਤੇ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿੱਚ ਲਾਹਣ ਤੇ ਸ਼ਰਾਬ ਫੜੀ
10 ਹਜ਼ਾਰ ਕਿਲੋ ਲਾਹਣ ਅਤੇ 1200 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ
ਫਿਰੋਜ਼ਪੁਰ, 16 ਦਸੰਬਰ
ਆਬਕਾਰੀ ਵਿਭਾਗ ਦੇ ਉਪ ਕਮਿਸ਼ਨਰ ਫਿਰੋਜ਼ਪੁਰ ਜ਼ੋਨ ਸ਼੍ਰੀ ਸ਼ਾਲਿਨ ਵਾਲੀਆ, ਮਾਨਯੋਗ ਐਸ.ਐਸ.ਪੀ ਫਿਰੋਜ਼ਪੁਰ, ਸਹਾਇਕ ਕਮਿਸ਼ਨਰ (ਆਬਕਾਰੀ) ਫਿਰੋਜ਼ਪੁਰ ਰੇਂਜ ਸ਼੍ਰੀ ਓਮੇਸ਼ ਭੰਡਾਰੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ਼੍ਰੀ ਰਜਨੀਸ਼ ਬਤਰਾ ਆਬਕਾਰੀ ਅਫ਼ਸਰ ਫਿਰੋ਼ਜਪੁਰ, ਸ਼੍ਰੀ ਇੰਦਰਪਾਲ ਸਿੰਘ ਆਬਕਾਰੀ ਨਿਰੀਖਕ ਫਿਰੋਜ਼ਪੁਰ ਸ਼ਹਿਰ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਨਜ਼ਦੀਕ ਲੱਗਦੇ ਸਤਲੁਜ਼ ਦਰਿਆ ਦੇ ਪੱਤਣ `ਤੇ ਨਜ਼ਦੀਕ ਲੱਗਦੇ ਪਿੰਡ ਹਬੀਬ ਕੇ ਸਮੇਤ ਪੁਲਿਸ ਸਟਾਫ ਚੈਕਿੰਗ ਕੀਤੀ ਗਈ। ਜਿਸ ਦੌਰਾਨ ਦਰਿਆ ਦੇ ਪਾਣੀ ਵਿੱਚ ਛੁਪਾ ਕੇ ਰੱਖੀਆਂ ਤਰਪਾਲਾਂ ਵਿੱਚ ਤਕਰੀਬਨ 10 ਹਜ਼ਾਰ ਕਿਲੋ ਲਾਹਣ ਬਰਾਮਦ ਕੀਤੀ। ਇਸ ਦੇ ਨਾਲ 7 ਪਲਾਸਟਿਕ ਟਿਊਬਾਂ ਜਿਸ ਵਿੱਚ ਤਕਰੀਬਨ 1200 ਬੋਤਲਾਂ ਨਜਾਇਜ਼ ਸ਼ਰਾਬ ਭਰੀ ਹੋਈ ਸੀ, ਵੀ ਬਰਾਮਦ ਕੀਤੀ। ਇਸ ਸ਼ਰਾਬ ਨੂੰ ਮੌਕੇ `ਤੇ ਸੁੱਕੀ ਥਾਂ ਤੇ ਨਸ਼ਟ ਕੀਤਾ ਗਿਆ।
ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਸਾਲ ਦੌਰਾਨ ਵਿਭਾਗ ਦੁਆਰਾ ਸਤਲੁਜ਼ ਦਰਿਆ ਹਰੀਕੇ ਪੱਤਣ ਬਰਡ ਸੈਂਚਰੀ ਵਿਖੇ ਸ਼੍ਰੀ ਪ੍ਰਭਜੋਤ ਸਿੰਘ ਵਿਰਕ ਆਬਕਾਰੀ ਨਿਰੀਖਕ ਫਿਰੋਜ਼ਪੁਰ ਕੈਂਟ, ਸ਼੍ਰੀ ਗੁਰਬਖਸ਼ ਸਿੰਘ ਆਬਕਾਰੀ ਨਿਰੀਖਕ ਜ਼ੀਰਾ ਅਤੇ ਸ਼੍ਰੀ ਨਿਰਮਲ ਸਿੰਘ ਆਬਕਾਰੀ ਨਿਰੀਖਕ ਗੁਰੂਹਰਸਹਾਏ ਵੱਲੋਂ ਜਿਲ੍ਹਾ ਫਿਰੋਜ਼ਪੁਰ ਦੇ ਨਾਲ ਲੱਗਦੇ ਪਿੰਡਾਂ ਵਿੱਚ 1410 ਰੇਡਾਂ ਕੀਤੀਆਂ ਗਈਆਂ, ਜਿਸ ਦੌਰਾਨ 22,92,040 ਲੀਟਰ ਲਾਹਣ, 13,018 ਲੀਟਰ ਨਜਾਇਜ਼ ਸ਼ਰਾਬ ਫੜੀ ਗਈ ਜਿਸ ਦੇ ਸਬੰਧ ਵਿੱਚ ਜਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਥਾਣਿਆਂ ਵਿੱਚ ਆਬਕਾਰੀ ਐਕਟ (61-1-14) ਤਹਿਤ 343 ਐਫ.ਆਈ.ਆਰ ਦਰਜ ਕੀਤੀਆਂ ਗਈਆਂ।