ਮਾਪਿਆਂ ਤੇ ਅਧਿਆਪਕਾਂ ਵਿਚਕਾਰ ਸਾਂਝ ਨੂੰ ਹੋਰ ਮਜਬੂਤ ਕਰਨ ਦਾ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ-ਜਗਦੀਪ ਕੰਬੋਜ ਗੋਲਡੀ
ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਮਾਪਿਆ ਦੀ ਵਰਕਸ਼ਾਪ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਅਤੇ ਚੱਕ ਬਜੀਦਾ ਵਿਖੇ ਆਯੋਜਿਤ, ਵਿਧਾਇਕ ਜਲਾਲਾਬਾਦ ਨੇ ਕੀਤੀ ਸ਼ਿਰਕਤ
ਜਲਾਲਾਬਾਦ 7 ਫਰਵਰੀ
ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਮਾਪਿਆ ਦੀ ਵਰਕਸ਼ਾਪ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਅਤੇ ਚੱਕ ਬਜੀਦਾ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਵਿਧਾਇਕ ਜਲਾਲਾਬਾਦ ਸ਼੍ਰੀ ਜਗਦੀਪ ਕੰਬੋਜ ਗੋਲਡੀ ਪਹੁੰਚੇ| ਉਨ੍ਹਾਂ ਨਾਲ ਐਸ. ਐਮ. ਸੀ ਚੇਅਰਮੈਨ ਸ਼੍ਰੀਮਤੀ ਸੁਧਾ ਤੇ ਹਰੀਸ਼ ਸੇਤੀਆ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਵੀ ਹਾਜਰ ਸਨ।
ਵਿਧਾਇਕ ਸ਼੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਸਾਂਝ ਨੂੰ ਹੋਰ ਮਜਬੂਤ ਕਰਨ ਦਾ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਸਦਕਾ ਬਚਿਆਂ ਦੇ ਸਕੂਲ ਤੇ ਘਰ ਦੇ ਵਿਵਹਾਰ, ਪੜ੍ਹਾਈ, ਹੁਨਰ ਪ੍ਰਤੀ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਮਾਪੇ-ਅਧਿਆਪਕ ਮਿਲਣੀ ਨਾਲ ਦੋਨੋ ਧਿਰਾਂ ਦੀ ਗਲਬਾਤ ਸਾਂਝੀ ਹੁੰਦੀ ਹੈ। ਅਜਿਹੀਆਂ ਮਿਲਣੀਆਂ ਬਚਿਆਂ ਦੇ ਭਵਿੱਖ ਬਾਰੇ ਜਾਣੂੰ ਕਰਵਾਉਂਦੀਆਂ ਹਨ ਕਿ ਬੱਚਾ ਕਿ ਸੋਚਦਾ ਹੈ, ਬਚਾ ਘਰ ਜਾਂ ਸਕੂਲ ਵਿਚ ਕਿਵੇ ਰਹਿੰਦਾ ਹੈ, ਕਿ ਖਾਂਦਾ-ਪੀਂਦਾ ਹੈ, ਕਿਹੜੀ ਸੰਗਤ ਵਿਚ ਰਹਿੰਦਾ ਹੈ, ਬਚੇ ਵਿਚ ਕਿਸ ਖੇਤਰ ਵੱਲ ਜਾਣ ਦਾ ਹੁਨਰ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈੰਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਦੇ ਖੇਤਰ ਨੂੰ ਨਵੀ ਦਿਸ਼ਾ ਮਿਲੀ ਹੈ| ਉਨ੍ਹਾਂ ਕਿਹਾ ਕਿ ਅਧਿਆਪਕਾ ਨੂੰ ਨਵੀ ਸੋਚ ਤੇ ਤਕਨੀਕ ਨਾਲ ਬੱਚਿਆਂ ਨੂੰ ਪੜਾਉਣ ਲਈ ਵਿਦੇਸ਼ਾਂ ਤੋਂ ਸਿਖਲਾਈ ਮੁਹਈਆ ਕਰਵਾਈ ਜਾ ਰਹੀ ਹੈ ਤਾਂ ਜੋ ਬੱਚੇ ਅਜੋਕੇ ਯੁੱਗ ਦੇ ਹਿਸਾਬ ਨਾਲ ਸਿੱਖਿਆ ਹਾਸਲ ਕਰ ਸਕਣ।


