ਦੀ ਕਲਾਸ ਫੋਰਥ ਗੌਰਮਿੰਟ ਇੰਮਪਲਾਈਜ਼ ਯੂਨੀਅਨ ਸਬ ਕਮੇਟੀ ਪਸ਼ੂ ਪਾਲਣ ਵਿਭਾਗ ਦੇ ਦਰਜਾਚਾਰ ਕਰਮਚਾਰੀ ਸੂਬਾ ਪੱਧਰੀ ਮੰਗ-ਪੱਤਰ
ਕਲਾਸ ਫੋਰਥ ਗੋਰਮਿੰਟ ਇੰਪਲਾਈਜ ਯੂਨੀਅਨ ਵੱਲੋਂ ਪੰਜਾਬ ਸਰਕਾਰ ਖਿਲਾਫ 21 ਦਸੰਬਰ ਨੂੰ ਕੱਢੀ ਜਾਵੇਗੀ ਮੋਟਰਸਾਈਕਲ ਰੈਲੀ
ਫਿਰੋਜ਼ਪੁਰ 16 ਦਸੰਬਰ
ਦੀ ਕਲਾਸ ਫੋਰਥ ਗੋਰਮਿੰਟ ਇੰਪਲਾਲਾਈ ਯੂਨੀਅਨ ਦੇ ਪਸ਼ੂ ਪਾਲਣ ਵਿਭਾਗ ਸੂਬਾ ਸਟੇਟ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ ਸਿੰਘ ਬਰਨਾਲਾ ਦੀ ਰਹਿਨੁਮਾਨੀ ਹੇਠ ਮਿਤੀ 12-12-2022 ਤੋਂ 16-12-2022 ਤੱਕ ਸਮੂਹ ਜਿਲ੍ਹਿਆਂ ਵਿਚ ਸਪੋਰਡ ਅਤੇ ਮੰਗ ਪੱਤਰ ਦਿੱਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਧਾਨ ਮੇਵਾ ਸਿੰਘ ਪਸੂ ਪਾਲਣ ਵਿਭਾਗ ਬਰਨਾਲਾ ਅਤੇ ਜਿਲ੍ਹਾ ਪ੍ਰਧਾਨ ਰਮੇਸ ਕੁਮਾਰ ਹਮਦਰਦ ਬਰਨਾਲਾ ਦੀ ਪ੍ਰਧਾਨਗੀ ਹੇਠ ਗੇਟ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਜ਼ਿਲ੍ਹੇ ਭਰ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਨੂੰ ਮੈਮੋਰੰਡਮ ਅਤੇ ਮੰਗ ਪੱਤਰ ਦਿੱਤੇ ਗਏ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਜਿਲ੍ਹੇ ਅੰਦਰ ਵੀ ਮੀਟਿੰਗ ਕਰਕੇ ਡਿਪਟੀ ਡਇਰੈਕਟਰ ਪਸ਼ੂ ਪਾਲਣ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਕਲਾਸ ਫੋਰਥ ਗੋਰਮਿੰਟ ਇੰਪਲਾਈਜ ਯੂਨੀਅਨ ਨਾਲ ਮਿਲ ਕੇ ਅਗਲੇ ਐਕਸ਼ਨਾ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰਣ ਕੀਤਾ ਗਿਆ । ਮੀਟਿੰਗ ਦੌਰਾਨ ਪਸ਼ੂ ਪਾਲਣ ਵਿਭਾਗ ਦੀ ਜ਼ਿਲ੍ਹਾ ਕਮੇਟੀ ਅਤੇ ਸਮੂਹ ਦਰਜਾਚਾਰ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਜਾਣੂ ਕਰਵਾਇਆ ਗਿਆ। ਜਿਵੇਂ ਕਿ ਸਾਡੇ ਰਚੇ ਕਰਮਚਾਰੀ ਡੇਲੀਵੇਜ ਕੰਟਰੈਕਟ ਵੇਸ ਅਤੇ ਆਊਟਸੋਰਸ ਆਦਿ ਮੰਗਾਂ ਸੰਬੰਧੀ ਮੈਮੋਰੈਡਮ ਦਿੱਤਾ ਗਿਆ ਅਤੇ ਜਿਹੜੇ ਦਰਜਾ ਚਾਰ ਕਰਮਚਾਰੀ ਰੈਗਲੂਰ ਹਨ ਉਨ੍ਹਾਂ ਦੀ ਤਰੱਕੀ ਲਈ ਚੈਨਲ ਖੋਲੀਆਂ ਜਾਵਾ। ਜੋ ਕਿ 20 ਅਤੇ 25 ਸਾਲਾਂ ਤੋਂ ਬੰਦ ਪਈਆਂ ਸਨ ਕਈ ਦੂਜੇ ਵਿਭਾਗਾਂ ਵਿੱਚ ਤਰੱਕੀ ਚੈਨਲ ਚੱਲ ਰਿਹਾ ਹੈ ਅਤੇ ਜਿਲ੍ਹਾ ਪ੍ਰਧਾਨ ਨੇ ਸਰਕਾਰ ਅਤੇ ਵਿਭਾਗ ਕੋਲੋਂ ਮੰਗ ਕੀਤੀ ਹੈ ਜੋ ਕਿ ਸਾਲ 2004 ਤੋਂ ਬਾਅਦ ਨਿਯੁਕਤ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਜੋ ਕਿ ਸਾਡੀ ਸੂਬਾ ਕਮੇਟੀ ਨੂੰ ਗੱਲਬਾਤ ਕਰਨ ਲਈ ਸੱਦਾ-ਪੱਤਰ ਦਿੱਤਾ ਜਾਵੇ ਤਾਂ ਜੋ ਵਿਭਾਗ ਵਿੱਚ ਦਰਜਾਚਾਰ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਅਤੇ ਤਰੱਕੀ ਚੈਨਲ ਦੀ ਗੱਲਬਾਤ ਹੋ ਸਕੇ। ਜਿਸ ਕਰਕੇ ਸਾਨੂੰ ਮਜ਼ਬੂਰ ਹੋ ਕੇ ਸੰਘਰਸ਼ ਨਾ ਕਰਨਾ ਪਏ । ਜਿਲ੍ਹਾ ਸਕੱਤਰ ਗੁਰਚਰਨ ਸਿੰਘ ਧਨੌਲਾ ਤੇ ਮੋਹਨ ਸਿੰਘ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜੋ ਸਰਕਾਰ ਨੇ ਦਰਜਾਚਾਰ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜਲਦੀ ਹੀ ਸਮਾਂ ਦੇ ਕੇ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਅੰਦਰ ਲੱਗੇ ਕੱਚੇ ਅਤੇ ਆਊਟ ਸੋਰਸ ਕਰਮਚਾਰੀਆਂ ਨੂੰ ਸਮੇ ਸਿਰ ਤਨਖਾਹ ਨਹੀ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੂੰ ਸਮੇ ਸਿਰ ਤਨਖਾਹਾਂ ਦਿੱਤੀਆਂ ਜਾਣ।
ਇਸ ਮੌਕੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪਰਵੀਨ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ 1-12 ਨੂੰ ਪੱਤਰ ਦਰਜਾ ਚਾਰ ਕਰਮਚਾਰੀਆਂ ਲਈ ਜਾਰੀ ਕੀਤਾ ਗਿਆ ਹੈ ਕਿ ਜਾ ਉਹ ਤਰਸ ਦੇ ਆਧਾਰ ਤੇ ਨੌਕਰੀ ਹੋਵੇ ਜਾ ਸਿੱਧੀ ਭਰਤੀ ਹੋਵੇ ਕਿ ਪੰਜਾਬੀ ਵਿਸ਼ਾ ਪਾਸ ਹੋਣਾ ਚਾਹੀਦਾ ਹੋਵੇ ਅਤੇ ਇਕ ਟੈਸਟ ਲਈਆ ਜਾਵੇਗਾ ਜਿਸ ਵਿਚੋਂ 50 ਫੀਸਦੀ ਨੰਬਰਾ ਨਾਲ ਪਾਸ ਹੋਣਾ ਜਰੂਰੀ ਹੋਣਾ ਚਾਹੀਦਾ ਹੈ ਇਸ ਮਾੜੇ ਪੱਤਰ ਦੇ ਵਿਰੱਧ 21 ਦਸੰਬਰ ਨੂੰ ਸਾਰਾਗੜ੍ਹੀ ਗੁਰੂਦੁਆਰਾ ਤੋ ਮੋਟਰਸਾਈਕਲ ਰੈਲੀ ਕਰ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਇਸ ਮੌਕੇ ਪੰਜਾਬ ਸੂਬਾ ਪ੍ਰਧਾਨ ਪਸ਼ੂ ਪਾਲਣ ਵਿਭਾਗ ਜਗਦੀਸ ਸਿੰਘ ਬਰਨਾਲਾ, ਇਕਬਾਲ ਸਿੰਘ ਪਸ਼ੂ ਪਾਲਣ ਵਿਭਾਗ ਸੂਬਾ ਮੀਤ ਪ੍ਰਧਾਨ, ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ, ਸੁਖਵੀਰ ਸਿੰਘ ਜਿਲ੍ਹ ਪ੍ਰੀਸ਼ਦ ਪ੍ਰਧਾਨ, ਵਿਜੈ ਕੁਮਾਰ ਜਿਲ੍ਹਾ ਪ੍ਰਧਾਨ, ਪਰਮਪਾਲ ਜਿਲ੍ਹਾ ਮੀਤ ਪ੍ਰਧਾਨ, ਦਲੀਪ ਕੁਮਾਰ ਜਿਲ੍ਹਾ ਪ੍ਰੀਸ਼ਦ, ਬੂਟਾ ਸਿੰਘ ਪ੍ਰਧਾਨ ਡੀਸੀ ਦਫਤਰ ਦਰਜਾ ਚਾਰ, ਵਿਲਸਨ ਡੀਸੀ ਦਫਤਰ, ਅਜੀਤ ਗਿੱਲ, ਰਾਜ ਕੁਮਾਰ, ਕੇਵਲ ਕ੍ਰਿਸ਼ਨ ਆਦਿ ਹਾਜਰ ਸਨ।