ਮੇਰਾ ਸ਼ਹਿਰ ਮੇਰਾ ਮਾਣ” ਤਹਿਤ ਵਾਰਡ ਨੰਬਰ 18 ਤੇ 19 ਦੀ ਕੀਤੀ ਸਾਫ਼-ਸਫ਼ਾਈ
ਬਠਿੰਡਾ, 16 ਦਸੰਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ “ਮੇਰਾ ਸ਼ਹਿਰ ਮੇਰਾ ਮਾਣ” ਤਹਿਤ ਨਗਰ ਨਿਗਮ ਵਲੋਂ ਸਥਾਨਕ ਵਾਰਡ ਨੰਬਰ 18 ਨੇੜੇ ਵੇਰਕਾ ਪਾਰਕ, ਗਲੀ ਨੰਬਰ 20 ਸ਼ਹੀਦ ਉੱਧਮ ਸਿੰਘ ਨਗਰ ਅਤੇ ਵਾਰਡ ਨੰਬਰ 19 ਨੇੜੇ ਸਿਰਸਾ ਵਾਟਰ ਗਲੀ ਨੰਬਰ 1 ਬੰਗੀ ਨਗਰ ਵਿਖੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆ। ਇਹ ਜਾਣਕਾਰੀ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਸਾਂਝੀ ਕੀਤੀ।
ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ “ਮੇਰਾ ਸ਼ਹਿਰ ਮੇਰਾ ਮਾਣ” ਮੁਹਿੰਮ ਦਾ ਮੁੱਖ ਮੰਤਵ ਸ਼ਹਿਰ ਅੰਦਰ ਸਾਫ਼-ਸਫ਼ਾਈ ਰੱਖਣਾ ਹੈ। ਜਿਸ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਬਣਾਈ ਰੱਖਿਆ ਜਾ ਸਕੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਮੱਦੇਨਜ਼ਰ ਵਾਰਡ ਵਾਸੀਆਂ ਨੂੰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਇਸ ਮੁਹਿੰਮ ਤਹਿਤ ਹਰ ਹਫ਼ਤੇ ਵਾਰਡ ਦੀ ਚੋਣ ਕਰਕੇ ਉੱਥੇ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਸੀਵਰੇਜ਼ ਅਤੇ ਸਟਰੀਟ ਲਾਇਟਾਂ ਆਦਿ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇਗਾ। ਇਸ ਦੌਰਾਨ ਵਾਰਡ ਵਾਸੀਆਂ ਨੂੰ ਪੀਣ ਵਾਲੇ ਪਾਣੀ, ਸੀਵਰੇਜ਼ ਦੀ ਸਮੱਸਿਆ, ਸਟਰੀਟ ਲਾਇਟਾਂ, ਗਿੱਲੇ-ਸੁੱਕੇ ਕੂੜੇ ਅਤੇ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਦਾ ਨੁੱਕੜ ਨਾਟਕ ਪੇਸ਼ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਅੰਮ੍ਰਿਤਲਾਲ ਅਗਰਵਾਲ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀ ਆਦਿ ਹਾਜ਼ਰ ਸਨ