1 ਮਈ ਤੋਂ 10 ਮਈ ਤੱਕ ਫ਼ਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਲੱਗਣਗੇ ਕੈਂਸਰ ਜਾਂਚ ਕੈਂਪ
ਫਾਜ਼ਿਲਕਾ। ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਇਕ ਮਈ ਤੋਂ ਫਾਜਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਕੈਂਸਰ ਜਾਂਚ ਕੈਂਪ ਲੱਗਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਲਡ ਕੈਂਸਰ ਕੇਅਰ ਸੰਸਥਾ ਦੇ ਮੁਖੀ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ 1 ਮਈ ਨੂੰ ਪਿੰਡ ਦੀਵਾਨ ਖੇੜਾ ਵਿੱਚ ਤੇ ਦੋ ਮਈ ਨੂੰ ਪਿੰਡ ਝੋਰੜਖੇੜਾ ਵਿੱਚ ਕੈਂਪ ਲੱਗਣਗੇ। 3 ਮਈ ਨੂੰ ਗੁਰਦੁਆਰਾ ਨਾਨਕਸਰ ਝਾਰਾ ਖੁਰਦ ਨੇੜੇ ਮਮਦੋਟ ਤੇ ਚਾਰ ਮਈ ਨੂੰ ਗੁਰਦੁਆਰਾ ਪ੍ਰਗਟ ਸਾਹਿਬ ਫਿਰੋਜ਼ਪੁਰ ਰੋਡ ਤੇ ਕੈਂਪ ਲੱਗਣਗੇ। 5 ਮਈ ਨੂੰ ਪੁੱਡਾ ਮਾਰਕੀਟ ਬਠਿੰਡਾ ਪਾਵਰ ਹਾਊਸ ਵਿਖੇ ਕੈਂਪ ਲੱਗੇਗਾ। 6 ਮਈ ਨੂੰ ਪਿੰਡ ਦਾਨੇਵਾਲਾ ਸੱਤ ਕੋਸੀ ਤੇ 7 ਮਈ ਨੂੰ ਪਿੰਡ ਧਰਾਂਗਵਾਲਾ ਤੇ 8 ਮਈ ਨੂੰ ਪਿੰਡ ਕੰਧ ਵਾਲਾ ਅਮਰਕੋਟ ਵਿੱਚ ਕੈਂਪ ਲੱਗੇਗਾ। 9 ਮਈ ਨੂੰ ਪਿੰਡ ਵਹਾਬ ਵਾਲਾ ਤੇ 10 ਮਈ ਨੂੰ ਪਿੰਡ ਕਬੂਲ ਸ਼ਾਹ ਖੁੱਬਣ ਵਿੱਚ ਵਰਲਡ ਕੈਂਸਰ ਕੇਅਰ ਸੰਸਥਾ ਦੀ ਟੀਮ ਪਹੁੰਚੇਗੀ। ਜਿੱਥੇ ਹਰ ਤਰ੍ਹਾਂ ਦੇ ਟੈਸਟ ਹੋਣਗੇ ਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਕੁਲਵੰਤ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਲਾਭ ਚੱਕਣ ਦੀ ਅਪੀਲ ਕੀਤੀ ਤੇ ਹਰ ਇੱਕ ਨੂੰ ਕਿਹਾ ਕਿ ਉਹ ਆਪਣੀ ਸਿਹਤ ਦੀ ਜਾਂਚ ਜਰੂਰ ਕਰਵਾਉਣ। ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਲੀਡਰਾਂ ਮਗਰ ਗੇੜੇ ਕੱਢਣ ਦੀ ਬਜਾਏ ਇਹਨਾਂ ਕੈਂਪ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜਰੂਰ ਕਰੋ ਤਾਂ ਜ਼ੋ ਲੋਕ ਇਨ੍ਹਾਂ ਕੈਂਪਾਂ ਦਾ ਲਾਭ ਚੱਕ ਸਕਣ ਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਹੋ ਸਕੇ। ਉਹਨਾਂ ਕਿਹਾ ਕਿ ਜੇਕਰ ਪਹਿਲੀ ਸਟੇਜ ਤੇ ਆਪਾਂ ਕੈਂਸਰ ਨੂੰ ਫੜ ਲੈਂਦੇ ਹਾਂ ਤਾਂ ਇਸਦਾ ਇਲਾਜ ਸੰਭਵ ਹੈ।