ਡਾ.ਰੰਜੂ ਸਿੰਗਲਾ ਸਿਵਲ ਸਰਜਨ ਦੀ ਕੋਸ਼ਿਸ਼ ਨੇ ਬਚਾਈ ਜਨੇਪੇ ਦੌਰਾਨ ਅੋਰਤ ਦੀ ਜਾਨ
ਸਿਵਲ ਹਸਪਤਾਲਾਂ ਵਿਚ ਨਾਰਮਲ ਅਤੇ ਅਪੇ੍ਰਸ਼ਨਾ ਵਾਲੇ ਜਨੇਪੇ ਮੁਫਤ ਕੀਤੇ ਜਾ ਰਹੇ ਹਨ: ਡਾ. ਰੰਜੂ ਸਿੰਗਲਾ
ਸ੍ਰੀ ਮੁਕਤਸਰ ਸਾਹਿਬ 16 ਦਸੰਬਰ
ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।ਇਸ ਸਬੰਧ ਵਿਚ ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਨਾਰਮਲ ਅਤੇ ਅਪ੍ਰੇਸ਼ਨਾ ਵਾਲੇ ਜਨੇਪੇ ਮੁਫਤ ਕੀਤੇ ਜਾ ਰਹੇ ਹਨ ਅਤੇ ਸਾਰੇ ਕੰਮਿਊਨਟੀ ਸਿਹਤ ਕੇਂਦਰਾਂ ਵਿਚ ਨਾਰਮਲ ਜਨੇਪੇ 24 ਘੰਟੇ ਹਫਤੇ ਦੇ 7 ਦਿਨ ਮੁਫਤ ਕੀਤੇ ਜਾ ਰਹੇ ਹਨ।
ਇਸ ਸਬੰਧ ਵਿਚ ਸੀ.ਐਚ.ਸੀ. ਦੋਦਾ ਵਿਖੇ ਜਨੇਪੇ ਦੋਰਾਨ ਔਰਤ ਦੀ ਬੱਚੇਦਾਨੀ ਦੀ ਗੰਭੀਰ ਸਮੱਸਿਆ ਆ ਗਈ ਸੀ ਤਾਂ ਅੋਰਤ ਸੀਤਾ ਪਤਨੀ ਮੋਹਨ ਪਾਂਡੇ ਵਾਸੀ ਪਿੰਡ ਦੋਦਾ ਨੂੰ ਤੁਰੰਤ 108 ਐਂਬੂਲੈਂਸ ਤੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਿਆਂਦਾ ਗਿਆ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਲੋਂ ਖੁੱਦ ਪਹੁੰਚ ਕੇ ਔਰਤ ਦਾ ਇਲਾਜ ਕੀਤਾ ਗਿਆ ਅਤੇ ਉਸਨੂੰ ਇਸ ਗੰਭੀਰਤਾ ਵਿਚੋਂ ਕੱਢਿਆ ਗਿਆ।ਆਮ ਤੌਰ ਤੇ ਅਜਿਹੇ ਕੇਸਾਂ ਵਿਚ ਔਰਤ ਦੀ ਜਾਨ ਬਚਾਉਣੀ ਬਹੁਤ ਅੋਖੀ ਹੋ ਜਾਂਦੀ ਹੈ ਪਰੰਤੂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਅਤੇ ਡਾ. ਕਾਮਨਾ ਜਿੰਦਲ ਔਰਤ ਰੋਗਾਂ ਦੇ ਮਾਹਿਰ ਵਲੋਂ ਅਣਥੱਕ ਮਿਹਨਤ ਕਰਕੇ ਇਸ ਔਰਤ ਦੀ ਜਾਨ ਬਚਾਈ ਗਈ ਜੋ ਕਿ ਮਾਂ ਅਤੇ ਬੱਚਾ ਸਿਵਲ ਹਸਪਤਾਲ ਵਿਚ ਤੰਦਰੁਸਤ ਹਨ ।
ਇਸ ਸਬੰਧ ਵਿਚ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿੱਚ ਅੋਰਤ ਰੋਗਾਂ ਦੇ ਮਾਹਿਰ ਡਾ. ਸਿਮਰਦੀਪ ਕੌਰ ਸੇਵਾਵਾਂ ਦੇ ਰਹੇ ਹਨ ਜੋ ਕਿ ਪੀ.ਜੀ.ਆਈ. ਚੰਡੀਗੜ੍ਹ ਤੋਂ ਗਾਇਨੋਕਾਲੋਜਿਸਟ ਦੀ ਡਿਗਰੀ ਲੈ ਕੇ ਆਏ ਹਨ।
ਇਸੇ ਤਰ੍ਹਾ ਹੀ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿਚ ਮਾਹਿਰ ਸਟਾਫ ਤਾਇਨਾਤ ਕੀਤਾ ਗਿਆ ਹੈ ਜੋ ਕਿ 24 ਘੰਟੇ ਲੋਕਾਂ ਦੀ ਸੇਵਾ ਲਈ ਉਪਲੱਬਧ ਹਨ।
ਇਸ ਮੌਕੇ ਡਾ. ਕਿਰਨਦੀਪ ਕੌਰ ਜਿਲ੍ਹਾ ਪਰਿਵਾਰ ਭਲਾਈ, ਅਫਸਰ ਨੇ ਦੱਸਿਆ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਹੀਨਾ ਨਵੰਬਰ 2022 ਦੋਰਾਨ 165 ਅੋਰਤਾਂ ਦੇ ਜਨੇਪੇ ਕੀਤੇ ਗਏ ਜਿਨ੍ਹਾ ਵਿਚੋਂ 70 ਅਪ੍ਰੇਸ਼ਨਾ ਨਾਲ ਅਤੇ 95 ਨਾਰਮਲ ਜਨੇਪੇ ਕੀਤੇ ਗਏ।ਇਸੇ ਤਰ੍ਹਾਂ ਹੀ ਮਹੀਨਾ ਦਸੰਬਰ ਦੋਰਾਨ ਅੱਜ ਤੱਕ 61 ਅੋਰਤਾਂ ਦੇ ਸਫਲ ਜਨੇਪੇ ਕੀਤੇ ਗਏ ਹਨ ਜਿਨ੍ਹਾ ਵਿਚੋਂ 27 ਅਪ੍ਰੇਸ਼ਨਾ ਨਾਲ ਅਤੇ 34 ਨਾਰਮਲ ਜਨੇਪੇ ਕੀਤੇ ਗਏ ਹਨ।ਉਨ੍ਹਾ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਜਨੇਪੇ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਕਿਸੇ ਤੋਂ ਕੋਈ ਵੀ ਫੀਸ ਨਹੀ ਲਈ ਜਾਂਦੀ।ਉਨ੍ਹਾ ਦੱਸਿਆ ਕਿ ਗਰਭਵਤੀ ਔਰਤ ਦਾ ਗਰਭਧਾਰਣ ਤੋਂ ਲੈ ਕੇ ਬੱਚਾ ਹੋਣ ਤੱਕ ਸਾਰੇ ਇਲਾਜ ਅਤੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ। ਡਾ. ਪਰਮਦੀਪ ਸਿੰਘ ਸੰਧੂ ਬੱਚਿਆਂ ਦੇ ਮਾਹਿਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸੁਨੀਤਾ ਰਾਣੀ ਨਰਸਿੰਗ ਸਿਸਟਰ, ਅਨੀਤਾ ਰਾਣੀ ਸਟਾਫ ਨਰਸ ਹਾਜ਼ਰ ਸਨ ।