ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਪ੍ਰਬੰਧਕੀ ਕੈਂਪਲੈਕਸ ਵਿੱਚ ਕੀਤੀ ਜਿੰਮ ਦੀ ਸ਼ੁਰੂਆਤ


ਸ੍ਰੀ ਮੁਕਤਸਰ ਸਾਹਿਬ  6 ਦਸੰਬਰ
                            ਜਿ਼ਲ੍ਹਾ ਪ੍ਰਬੰਧਕੀ ਕੈਂਪਲੈਕਸ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸਿਹਤ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਦੇ ਮਕਸਦ ਨਾਲ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਨੇ ਅੱਜ ਜਿ਼ਲ੍ਹਾ ਪ੍ਰਬੰਧਕੀ ਕੈਂਪਲੈਕਸ ਵਿਖੇ ਜਿੰਮ ਦੀ ਸ਼ੁਰੂਆਤ ਕੀਤੀ ।


   ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤੇ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਰਮਚਾਰੀ ਸਮੇਂ ਸਮੇਂ ਤੇ ਇਸ ਜਿੰਮ ਵਿੱਚ ਆ ਕੇ ਵੱਖ ਵੱਖ ਤਰ੍ਹਾਂ ਦੀਆਂ ਐਕਸਰਸਾਈਜ਼ ਕਰ ਸਕਦੇ ਹਨ।
ਉਹਨਾਂ ਇਹ ਵੀ ਕਿਹਾ ਕਿ ਇਸ ਜਿੰਮ ਦੇ ਸ਼ੁਰੂ ਹੋਣ ਨਾਲ ਮੁਲਾਜ਼ਮ ਵਰਗ ਆਪਣੀ ਸਿਹਤ ਦੇ ਵਧੀਆਂ ਤਰੀਕੇ ਨਾਲ ਦੇਖਭਾਲ ਕਰਕੇ ਆਪਣੇ ਆਪ ਨੂੰ ਬਿਮਾਰੀਆਂ ਤੋਂ ਦੂਰ ਰੱਖ ਸਕਣਗੇ।
ਡਿਪਟੀ ਕਮਿਸ਼ਨਰ ਨੇ ਮੁਲਾਜ਼ਮ ਵਰਗ ਨੂੰ ਇਹ ਵੀ ਭਰੋਸਾ ਦੁਆਇਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਜਿੰਮ ਨੂੰ ਹੋਰ ਵੀ  ਆਧੁਨਿਕ ਮਸ਼ੀਨਾਂ ਮੁਹੱਇਆ ਕਰਵਾਈਆਂ ਜਾਣਗੀਆਂ।
                         ਜਿੰਮ ਦੀ ਸ਼ੁਰੂ ਹੋਣ ਨਾਲ ਮੁਲਾਜ਼ਮ ਵਰਗ ਨੇ ਡਿਪਟੀ ਕਮਿਸ਼ਨਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।  

CATEGORIES
TAGS
Share This

COMMENTS

Wordpress (0)
Disqus (0 )
Translate