ਦੋਦਾ ਦੇ ਪੰਚਾਇਤੀ ਪੈਲੇਸ ਵਿਖੇ ਲੋਕਾਂ ਦੀਆਂ ਸੁਣੀਆ ਗਈਆਂ ਸਮੱਸਿਆਵਾਂ

ਸ੍ਰੀ ਮੁਕਤਸਰ ਸਾਹਿਬ 6 ਦਸੰਬਰ
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੇਂਡੂ ਖੇਤਰ `ਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਜਲਦੀ ਨਿਪਟਾਰਾ ਕਰਨ ਲਈ ਐੱਸ.ਡੀ.ਐੱਮ. ਗਿੱਦੜਬਾਹਾ ਸਰੋਜ ਅਗਰਵਾਲ ਨੇ ਬੀਤੇ ਦਿਨੀ ਪਿੰਡ ਦੋਦਾ ਵਿਖੇ ਕੈਂਪ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਇਸ ਮੌਕੇ ਸਰੋਜ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਗਿੱਦੜਬਾਹਾ ਦੇ ਪਿੰਡਾਂ ਵਿੱਚ ਮੁਸਕਲਾਂ ਸੁਣਨ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ ਬਾਅਦ ਦੁਪਹਿਰ 2 ਤੋਂ 5 ਵਜੇ ਤੱਕ ਜਿ਼ਲ੍ਹੇ ਵਿੱਚ ਕੈਂਪ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦੋਦਾ ਦੇ ਵਸਨੀਕਾਂ ਦੀਆਂ ਬਿਜਲੀ, ਪਾਣੀ, ਪੈਨਸ਼ਨਾਂ, ਲਾਭਪਾਤਰੀ ਨਾਲ ਸੰਬੰਧਿਤ 55 ਮੁਸ਼ਕਿਲਾਂ ਦੀਆਂ ਅਰਜ਼ੀਆਂ ਆਈਆਂ ਹਨ, ਇਹਨਾਂ ਦਾ ਜ਼ਲਦੀ ਨਿਪਟਾਰਾ ਕਰਕੇ ਲਈ ਸਬੰਧਿਤ ਵਿਭਾਗਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ।
ਕੈਂਪ ਵਿੱਚ ਜਿ਼ਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਅਤੇ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਭਲਾਈ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਬਲਾਕ ਵਿਕਾਸ ਪੰਚਾਇਤ ਅਫ਼ਸਰ ਗਿੱਦੜਬਾਹਾ ਗਗਨਦੀਪ ਕੌਰ, ਨਾਇਬ ਤਹਿਸੀਲਦਾਰ ਦੋਦਾ ਬਲਜਿੰਦਰ ਸਿੰਘ, ਆਗੂ, ਵਿਭਾਗਾਂ ਦੇ ਅਧਿਕਾਰੀ, ਪਟਵਾਰੀ, ਕਾਨੂੰਗੋ, ਸਕੱਤਰ ਆਦਿ ਮੌਜੂਦ ਸਨ।


