ਖਨੌਰੀ ਬਾਰਡਰ ਤੇ ਇੱਕ ਹੋਰ ਕਿਸਾਨ ਹੋਇਆ ਸ਼ਹੀਦ

ਕਿਸਾਨੀ ਮਸਲਿਆਂ ਨੂੰ ਲੈ ਕੇ ਛੇ ਦਿਨ ਪਹਿਲਾਂ ਦਿੱਲੀ ਕੂਚ ਕਰਨ ਗਏ ਕਿਸਾਨਾਂ ਦਾ ਸ਼ੰਬੂ ਤੇ ਖਨੋਰੀ ਬਾਰਡਰ ਤੇ ਚੱਲ ਰਿਹਾ ਅੰਦੋਲਨ ਜਾਰੀ ਹੈ ਇਸ ਦੌਰਾਨ ਪਹਿਲਾਂ ਜਿੱਥੇ ਇੱਕ ਗੁਰਦਾਸਪੁਰ ਦਾ ਕਿਸਾਨ ਸ਼ਹੀਦ ਹੋ ਗਿਆ ਸੀ ਉੱਥੇ ਅੱਜ ਇੱਕ ਹੋਰ ਕਿਸਾਨ ਖਨੌਰੀ ਬਾਰਡਰ ਤੇ ਸ਼ਹੀਦ ਹੋ ਗਿਆ।ਜਿਲ੍ਹਾ ਪਟਿਆਲਾ ਦੇ ਪਿੰਡ ਕੰਗਥਲਾ ਦੇ ਰਹਿਣ ਵਾਲੇ ਕਿਸਾਨ ਮਨਜੀਤ ਸਿੰਘ ਦੀ ਮੋਰਚੇ ਵਿੱਚ ਮੌਤ ਹੋ ਗਈ। ਕਿਸਾਨੀ ਮੰਗਾਂ ਨੂੰ ਲੈਕੇ ਕਿਸਾਨ ਲਗਾਤਾਰ ਛੇ ਦਿਨਾਂ ਤੋਂ ਖਨੌਰੀ ਤੇ ਸ਼ੰਬੂ ਬਾਰਡਰ ਤੇ ਡਟੇ ਹੋਏ ਹਨ। ਉਧਰ ਕਿਸਾਨ ਆਗੂਆਂ ਵੱਲੋਂ ਕੇਂਦਰੀ ਵਫਦ ਨਾਲ ਲਗਾਤਾਰ ਬੈਠਕਾਂ ਵੀ ਜਾਰੀ ਹਨ।
ਦੱਸਣ ਯੋਗ ਹੈ ਕਿ ਪਿਛਲੇ ਕਿਸਾਨੀ ਅੰਦੋਲਨ ਵਿੱਚ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਸਨ। ਐਤਕੀ ਦੇ ਅੰਦੋਲਨ ਵਿੱਚ ਦੋ ਕਿਸਾਨਾਂ ਦੀ ਸ਼ਹੀਦੀ ਹੋ ਗਈ ਹੈ।

CATEGORIES
Share This

COMMENTS

Wordpress (0)
Disqus (0 )
Translate