ਮੀਟਿੰਗ ਵਿੱਚੋਂ ਆਈ ਵੱਡੀ ਅਪਡੇਟ ! ਕੇਂਦਰ ਸਰਕਾਰ ਇਸ ਫਾਰਮੂਲੇ ਤਹਿਤ ਐਮਐਸਪੀ ਦੇਣ ਨੂੰ ਹੋਈ ਰਾਜ਼ੀ
ਕਿਸਾਨਾਂ ਦੇ ਅੰਦੋਲਨ ਦੇ ਛੇਵੇਂ ਦਿਨ ਕਿਸਾਨ ਆਗੂਆਂ ਦੀ ਅੱਜ ਕੇਂਦਰੀ ਮੰਤਰੀਆਂ ਦੇ ਨਾਲ ਚੌਥੇ ਗੇੜ ਦੀ ਗੱਲਬਾਤ ਜਾਰੀ ਹੈ। ਬੇਸ਼ੱਕ ਮੀਟਿੰਗ ਚਲਦੇ ਨੂੰ ਕਰੀਬ ਦੋ ਘੰਟੇ ਹੋ ਗਏ ਪਰ ਹਲੇ ਤੱਕ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ।
ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਮੰਤਰੀ A2+FL ਫਾਰਮੂਲੇ ਤਹਿਤ MSP ਦੇਣ ਲਈ ਤਿਆਰ ਹਨ। ਕਿਸਾਨਾਂ ਵੱਲੋਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ C2+50% ਫ਼ਾਰਮੂਲੇ ਤਹਿਤ MSP ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਕਦੋਂ ਮੀਟਿੰਗ ਖਤਮ ਹੋਵੇਗੀ ਤੇ ਕਈ ਸਿੱਟਾਂ ਨਿਕਲੇਗਾ ਇਹ ਤਾਂ ਮੀਟਿੰਗ ਦੇ ਖਤਮ ਹੋਣ ਬਾਅਦ ਹੀ ਪਤਾ ਲੱਗੇਗਾ ਫਿਰ ਫਿਲਹਾਲ ਕਿਸਾਨੀ ਮਸਲਿਆਂ ਤੇ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ।

CATEGORIES ਖੇਤੀਬਾੜੀ/ਵਪਾਰ


