ਬਲਾਕ ਅਬੋਹਰ-1 ਦੇ ਅਧਿਆਪਕਾਂ ਵੱਲੋਂ ਨਵੇਕਲੀ ਪਹਿਲ
ਅਬੋਹਰ 26 ਅਕਤੂਬਰ (ਸਚਵੀਰ ਸਿੰਘ) ਅੱਜਕਲ੍ਹ ਪੰਜਾਬ ਸੂਬੇ ਦੇ ਸਰਕਾਰੀ ਅਧਿਆਪਕ ਕੁੱਝ ਨਾ ਕੁੱਝ ਨਵਾਂ ਅਤੇ ਲੀਹ ਤੋਂ ਹੱਟ ਕੇ ਕਰਨ ਕਰਕੇ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਹਨ। ਅਜਿਹੀ ਹੀ ਨਵੇਕਲੀ ਪਹਿਲ ਕੀਤੀ ਗਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਅਬੋਹਰ-1 ਦੇ ਅਧਿਆਪਕਾਂ ਵੱਲੋਂ ਬਲਾਕ ਅਬੋਹਰ-1 ਦੇ ਅਧਿਆਪਕਾਂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਬਲਾਕ ਨੂੰ ਇੱਕ ਲੇਜ਼ਰ ਅਤੇ ਵਾਈ-ਫ਼ਾਈ ਪ੍ਰਿੰਟਰ ਅਤੇ ਰੋਜ਼ਾਨਾ ਕੰਮ ਆਉਣ ਵਾਲੇ ਕਾਗਜ਼ ਦੀ ਇੱਕ ਪੇਟੀ ਸਹਿਯੋਗ ਵੱਜੋਂ ਦਿੱਤੀ ਗਈ। ਜਿਸ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਅਜੇ ਕੁਮਾਰ, ਕਲਰਕ ਸ. ਜਗਜੀਤ ਸਿੰਘ, ਬਲਾਕ ਸਪੋਰਟਸ ਅਫ਼ਸਰ ਸ਼੍ਰੀ ਰਾਮ ਕੁਮਾਰ, ਲੇਖਾਕਾਰ ਸ਼੍ਰੀ ਵਿਨੋਦ ਬੱਬਰ, ਕੁਮਾਰੀ ਅਲਕਾ, ਸ਼੍ਰੀਮਤੀ ਆਰਤੀ, ਸ਼੍ਰੀ ਮਹਿੰਦਰ ਕੁਮਾਰ ਅਤੇ ਸ਼੍ਰੀ ਰਾਜੇਸ਼ ਮਨਚੰਦਾ ਵੱਲੋਂ ਖੁਸ਼ੀ ਜ਼ਾਹਿਰ ਕੀਤੀ ਅਤੇ ਨਾਲ ਹੀ ਇਹਨਾਂ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ ਗਿਆ।
ਸੀਐਚਟੀ ਕਲਸਟਰ ਸੀਤੋ ਗੁੰਨੋ ਸ. ਮਨਜੀਤ ਸਿੰਘ ਨੇ ਦੱਸਿਆ ਕਿ ਅਕਸਰ ਬਲਾਕ ਦਫ਼ਤਰ ਵਿਖੇ ਆਪਣੇ ਰੋਜ਼ਾਨਾ ਕੰਮਾਂ ਲਈ ਦਫ਼ਤਰ ਵੱਲੋਂ ਪ੍ਰਿੰਟਰ ਅਤੇ ਕਾਗਜ਼ ਦੀ ਬਹੁਤਾਤ ਵਿੱਚ ਵਰਤੋਂ ਕੀਤੀ ਜਾਂਦੀ ਹੈ, ਇਹ ਪ੍ਰਿੰਟਰ ਇਸ ਮਕਸਦ ਲਈ ਦਫ਼ਤਰੀ ਸਟਾਫ਼ ਦੀ ਸਹਾਇਤਾ ਕਰੇਗਾ। ਇਸ ਮੌਕੇ ਸੀਐਚਟੀ ਸੀਤੋ ਗੁੰਨੋ ਸ. ਮਨਜੀਤ ਸਿੰਘ ਤੋਂ ਇਲਾਵਾ ਸੀਐਚਟੀ ਹਿੰਮਤਪੁਰਾ ਅਤੇ ਅਮਰਪੁਰਾ ਸ਼੍ਰੀ ਅਭੀਜੀਤ ਵਧਵਾ, ਹੈੱਡ ਟੀਚਰ ਬਹਾਦਰ ਖੇੜਾ ਸ਼੍ਰੀ ਸੁਨੀਲ ਕੁਮਾਰ, ਹੈੱਡ ਟੀਚਰ ਭਾਗੂ ਸ਼੍ਰੀ ਸੁਨੀਲ ਕੁਮਾਰ, ਹੈੱਡ ਟੀਚਰ ਸ਼੍ਰੀ ਮਹਿੰਦਰ ਕੁਮਾਰ ਕੰਧਵਾਲਾ ਅਮਰਕੋਟ, ਹੈੱਡ ਟੀਚਰ ਸ਼੍ਰੀ ਸੰਨੀ ਰਾਮਸਰਾ, ਹੈੱਡ ਟੀਚਰ ਹਾਕਮ ਰਾਮ ਭਾਗਸਰ ਅਤੇ ਸ਼੍ਰੀ ਪਰਦੀਪ ਕੁਮਾਰ ਹਾਜ਼ਰ ਸਨ, ਜਿਹਨਾਂ ਦੇ ਸਹਿਯੋਗ ਸਦਕਾ ਇਹ ਨੇਕ ਕਾਰਜ ਸੰਭਵ ਹੋ ਸਕਿਆ।