ਦਿਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਤੋਹਫਾ
ਨਵੀਂ ਦਿੱਲੀ 26 ਅਕਤੂਬਰ 2023। ਕੇਂਦਰੀ ਮੰਤਰੀ ਮੰਡਲ ਨੇ ਦੀਵਾਲੀ ਤੋਂ ਪਹਿਲਾਂ ਦੇਸ਼ ਦੇ ਕਿਸਾਨਾਂ ਨੂੰ ਤੋਹਫ਼ਾ ਦਿੰਦੇ ਹੋਏ ਅਕਤੂਬਰ, 2023 ਤੋਂ ਮਾਰਚ, 2024 ਤੱਕ ਚੱਲਣ ਵਾਲੇ ਹਾੜ੍ਹੀ ਸੀਜ਼ਨ ਲਈ 22,000 ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਸਰਕਾਰ ਨੇ ਡੀ. ਏ. ਪੀ. ’ਤੇ 4500 ਰੁਪਏ ਪ੍ਰਤੀ ਟਨ ਦੀ ਵਾਧੂ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ। ਸਬਸਿਡੀ ਦੀਆਂ ਨਵੀਆਂ ਦਰਾਂ ਇਸ ਤਰ੍ਹਾਂ ਹਨ-ਨਾਈਟ੍ਰੋਜਨ ਖਾਦ ’ਤੇ 47.02 ਰੁਪਏ ਪ੍ਰਤੀ ਕਿਲੋਗ੍ਰਾਮ, ਫਾਸਫੋਰਸ ਖਾਦ ’ਤੇ 20.82 ਰੁਪਏ ਪ੍ਰਤੀ ਕਿਲੋਗ੍ਰਾਮ, ਪੋਟਾਸ਼ ਖਾਦ ’ਤੇ ਇਹ 2.38 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਅਤੇ ਸਲਫਰ ਖਾਦ ’ਤੇ ਇਹ 1.89 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
CATEGORIES ਰਾਸ਼ਟਰੀ