ਸਰਕਾਰੀ ਸਕੂਲ ਡੰਗਰ ਖੇੜਾ ਵਿਖੇ ਕੰਪਿਊਟਰ ਟਾਈਪਿੰਗ ਮੁਕਾਬਲੇ ਕਰਵਾਏ ਗਏ

ਅਬੋਹਰ 25 ਅਗਸਤ। ਕੈਰੀਅਰ ਗਾਈਡੈਂਸ ਕੈਲੰਡਰ ਅਨੁਸਾਰ ਅਤੇ ਅਗਸਤ ਮਹੀਨੇ ਦੀਆਂ ਗਤੀਵਿਧੀਆਂ ਦੇ ਸਬੰਧ ਵਿੱਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੰਗਰਖੇੜਾ ਵਿਖੇ ਨੌਵੀਂ ਤੋਂ ਬਾਰ੍ਹਵੀਂ ਤੱਕ ਜਮਾਤਾਂ ਦੇ ਵਿਦਿਆਰਥੀਆਂ ਦੇ ਕੰਪਿਊਟਰ ਟਾਈਪਿੰਗ ਮੁਕਾਬਲੇ ਕਰਵਾਏ ਗਏ। ਇਨਾ ਟਾਈਪਿੰਗ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਸਕੂਲ ਦੇ ਲਗਭਗ 35 ਵਿਦਿਆਰਥੀਆਂ ਨੇ ਇਹਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਪੁਜੀਸ਼ਨਾਂ ਹਾਸਿਲ ਕੀਤੀਆਂ।ਸਕੂਲ ਵਿੱਚੋਂ ਪਹਿਲੀ ਪੋਜੀਸ਼ਨ ਹਰਸ਼ਦੀਪ ਜਮਾਤਾ 12ਵੀਂ ਬੀ ਨੇ ਹਾਸਿਲ ਕੀਤੀ। ਦੂਜੀ ਪੁਜੀਸ਼ਨ ਰੋਹਿਤ ਜਮਾਤ 11ਵੀਂ ਸੀ ਨੇ ਹਾਸਿਲ ਕੀਤੀ।ਤੀਜੀ ਪੁਜੀਸ਼ਨ ਖੁਸ਼ਬੂ ਜਮਾਤ 12ਵੀਂ ਸੀ ਨੇ ਹਾਸਿਲ ਕੀਤੀ।ਸਕੂਲ ਪ੍ਰਿੰਸੀਪਲ ਸ੍ਰੀ ਧਰਮਪਾਲ ਜਾਲਪ ਨੇ ਵਿਦਿਆਰਥੀਆਂ ਨੂੰ ਪੁਜੀਸ਼ਨਾਂ ਹਾਸਿਲ ਕਰਨ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਅੱਜ ਦੇ ਇਹ ਟਾਈਪਿੰਗ ਮੁਕਾਬਲੇ ਸਕੂਲ ਗਾਈਡੈਂਸ ਕੌਂਸਲਰ ਨਵਦੀਪ ਇੰਦਰ ਸਿੰਘ ਅਤੇ ਕੰਪਿਊਟਰ ਅਧਿਆਪਕ ਸ੍ਰੀ ਹਰਵਿੰਦਰ ਗਾਬਾ ਦੀ ਰਹਿਨੁਮਾਈ ਹੇਠ ਕਰਵਾਏ ਗਏ।

CATEGORIES
Share This

COMMENTS

Wordpress (0)
Disqus (0 )
Translate