ਹੈਪੇਟਾਈਟਸ-ਇਕ ਭੈੜਾ ਰੋਗ, ਪਰ ਪ੍ਰਹੇਜ਼ ਨਾਲ ਬਚਾਅ ਸੰਭਵ ਹੈ

ਹੈਪੇਟਾਈਟਸ ਜਿਗਰ Liver Disease ਦੀ ਬੀਮਾਰੀ ਹੈ ਜੋ ਕਿ Virus ਰਾਹੀਂ ਫੈਲਦੀ ਹੈ।ਦੁਨੀਆਂ ਵਿਚ ਹਰ 30 ਸੈਕੰਡ ਵਿਚ ਇਸ ਨਾਲ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ।ਇਸ ਵਿੱਚ ਲੋਕ ਪੰਜ ਕਿਸਮਾਂ ਦੇ ਵਿਸ਼ਾਣੂ ਤੋਂ ਸੰਕਰਮਿਤ ਹੋ ਜਾਂਦੇ ਹਨ ਜੋ ਕਿ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਹਨ। ਇਸ ਵਿਚੋਂ ਹੈਪੇਟਾਈਟਸ ਸੀ ਅਤੇ ਬੀ ਜਿਆਦਾ ਖ਼ਤਰਨਾਕ ਹਨ। ਜਿਨ੍ਹਾਂ ਦਾ Test ਕਰਵਾਉਣਾ ਲਾਜ਼ਮੀ ਹੈ।ਇਸ ਨਾਲ ਲੀਵਰ (ਜਿਗਰ) ਵਿਚ ਸੋਜ਼ਸ ਆ ਜਾਂਦੀ ਹੈ। ਇਸ ਦੇ ਗੰਭੀਰ ਹਾਲਤ ਵਿਚ ਸਿਰੋਸਿਸ ਅਤੇ Liver Cancer ਤੱਕ ਹੋ ਸਕਦਾ ਹੈ।

ਟੈਸਟ ਕਦੋਂ ਕਰਵਾਉਣਾ ਚਾਹੀਦਾ।(Medical Check up)

ਕਿਸੇ ਵੀ ਵਿਅਕਤੀ ਨੂੰ ਸਰਜਰੀ ਕਰਵਾਉਣ ਤੋਂ ਪਹਿਲਾਂ, ਦੰਦਾਂ ਦਾ ਇਲਾਜ਼ ਕਰਵਾਉਣ ਸਮੇਂ, ਖੂਨ ਦਾਨ ਕਰਨ ਮੌਕੋ, ਟੈਟੂ ਖੁਦਵਾਉਣ ਤੋਂ ਪਹਿਲਾਂ, ਡਾਇਆਲਸਿਸ ਮੌਕੇ, ਗਰਭਵਤੀ ਔਰਤ ਅਤੇ ਹੈਲਥ ਕੇਅਰ ਪਰਸੋਨਲ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਦਾ ਸਮਾਂ ਰਹਿੰਦਿਆਂ ਪਤਾ ਲੱਗ ਸਕੇ।

ਹੈਪੇਟਾਈਟਸ ਕਿਵੇਂ ਫੈਲਦਾ ਹੈ (How it Spread)

ਹੈਪਾਟਾਈਟਸ ਏ ਅਤੇ ਈ ਦੂਸ਼ਿਤ ਪਾਣੀ, ਦੂਸ਼ਿਤ ਭੋਜਨ ਅਤੇ ਸਾਫ ਸਫਾਈ ਦੀ ਅਣਹੋਂਦ ਕਾਰਣ ਫੈਲਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪਾਣੀ ਨੂੰ ਹਰ ਸਮੇਂ ਉਬਾਲ ਕੇ, ਕਲੋਰੀਨੇਟ ਕਰਕੇ ਜਾਂ ਫਿਲਟਰ ਕਰਕੇ ਸਾਫ ਪਾਣੀ ਪੀਣਾ ਚਾਹੀਦਾ ਹੈ।

ਹੈਪੇਟਾਈਟਸ ਬੀ ਅਤੇ ਸੀ ਦੂਸ਼ਿਤ ਖ਼ੂਨ, ਦੂਸ਼ਿਤ ਸੂਈ ਸਰਿੰਜ, ਸੰਕਰਮਿਤ ਖੂਨ ਦਾ ਚੜ੍ਹਨਾ, ਰੋਗ ਗ੍ਰਸਤ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ। ਇਹ ਅਸੁਰੱਖਿਅਤ ਸਰੀਰਿਕ ਸਬੰਧ ਜਾਂ ਕਿਸੇ ਹੋਰ ਇਨਫੈਕਟਡ ਖੂਨ ਦੇ ਸਾਧਨ ਰਾਹੀਂ ਵੀ ਫੈਲਦਾ ਹੈ।

ਕਾਲਾ ਪੀਲੀਆ ਕਿਹੜਾ ਹੈ ਤੇ ਇਸਦੇ ਲੱਛਣ

ਹੈਪੇਟਾਈਟਸ—ਬੀ ਅਤੇ ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਇਸਦੀ ਚਪੇਟ ਵਿੱਚ ਜਦੋਂ ਕੋਈ ਆਉਂਦਾ ਹੈ ਤਾਂ ਉਸ ਵਿੱਚ ਹਲਕਾ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਕਮਜ਼ੋਰੀ, ਉਲਟੀਆਂ ਆਉਣਾ ਅਤੇ ਭੁੱਖ ਨਹੀਂ ਲਗਣਾ ਆਦਿ ਲੱਛਣ ਨਜ਼ਰ ਆਉਂਦੇ ਹਨ। ਜਿਸ ਨਾਲ ਜਿਗਰ ਦੀ ਸੋਜ ਅਤੇ ਜਿਗਰ ਦਾ ਕੈਂਸਰ ਹੋ ਸਕਦਾ ਹੈ।

ਬਚਾਅ ਕਿਵੇਂ ਹੋ ਸਕਦਾ?

ਹੈਪੇਟਾਈਟਸ ਤੋਂ ਬਚਾਅ ਲਈ ਬੱਚਿਆਂ ਦਾ ਹੈਪੇਟਾਈਟਸ—ਬੀ ਦਾ ਟੀਕਾਕਰਨ ਹੋਣਾ ਜਰੂਰੀ ਹੈ ਜੋ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਟੀਕਾਕਰਨ ਸੂਚੀ ਵਿੱਚ ਸ਼ਾਮਲ ਹੈ ਤੇ ਮੁਫ਼ਤ ਲਗਾਇਆ ਜਾਂਦਾ ਹੈ। ਹੈਪੇਟਾਈਟਸ—ਸੀ ਅਤੇ ਬੀ ਦਾ ਇਲਾਜ, ਬੇਸਲਾਈਨ ਟੇਸਟ Baseline Test ਅਤੇ ਵਾਇਰਲ ਲੋਡ ਟੈਸਟ Viral Load Test ਰਾਜ ਦੇ ਅਧਾਰ ਤੇ ਜਿ਼ਲ੍ਹਾ ਹਸਪਤਾਲਾਂ ਵਿਖੇ ਕੀਤਾ ਜਾਂਦਾ ਹੈ।ਪੰਜਾਬ ਸਰਕਾਰ ਵੱਲੋਂ ਹੈਪੇਟਾਈਟਸ ਸੀ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।

ਹੈਪੇਟਾਈਟਸ ਬੀ ਮਾਂ ਤੋਂ ਬੱਚੇ ਨੂੰ ਵੀ ਹੋ ਸਕਦਾ ਹੈ। ਇਸ ਲਈ ਨਵਜੰਮੇ ਬੱਚੇ ਨੂੰ ਵੈਕਸੀਨ Vaccine ਦੇ ਕੇ ਬੱਚੇ ਨੂੰ ਇਸ ਰੋਗ ਤੋਂ ਬਚਾਇਆ ਜਾ ਸਕਦਾ ਹੈ।

ਪ੍ਰਹੇਜ

ਖੱਟੀਆਂ, ਤਲੀਆਂ, ਗਰਮ ਚੀਜ਼ਾਂ ਅਤੇ ਲਾਲ ਮਿਰਚ ਦਾ ਪਰਹੇਜ਼ ਕਰਨਾ ਚਾਹੀਦਾ ਹੈ।ਹੈਪੇਟਾਈਟਸ ਬੀ ਅਤੇ ਸੀ ਤੋਂ ਬਚਾਅ ਲਈ ਜਦੋਂ ਵੀ ਕਿਤੇ ਖ਼ੂਨ ਦੀ ਲੋੜ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਗਰਭਵਤੀ ਮਹਿਲਾਵਾਂ, ਹੈਲਥ ਕੇਅਰ ਵਰਕਰ, ਹਾਈ ਰਿਸਕ ਗਰੁੱਪ ਜਾ ਕੋਈ ਵੀ ਸਰਜਰੀ ਕਰਾਉਣ ਤੋਂ ਪਹਿਲਾਂ, ਦੰਦਾਂ ਦਾ ਇਲਾਜ ਕਰਵਾਉਣ ਸਮੇ ਜਾਂ ਡਾਇਲਸਿਸ ਕਰਾਉਣ ਸਮੇਂ ਖਾਸ ਧਿਆਨ ਦੇਣਾ ਚਾਹੀਦਾ ਹੈ।ਸਾਫ ਸੁਥਰਾ ਪਾਣੀ ਪੀਣਾ ਤੇ ਭੋਜਨ ਕਰਨਾ ਚਾਹੀਦਾ ਹੈ।ਆਪਣੇ ਸਾਥੀ ਤੋਂ ਬਿਨ੍ਹਾਂ ਕਿਧਰੇ ਵੀ ਯੋਨ ਸਬੰਧ ਨਾ ਬਣਾਓ।

CATEGORIES
Share This

COMMENTS

Wordpress (0)
Disqus (0 )
Translate