ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਨਰਮੇ ਦੀ ਕਾਸਤ ਨੁੰ ਪ੍ਰਫੂਲਿਤ ਕਰਨ ਲਈ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ
ਫਾਜਿਲਕਾ 17 ਮਈ
ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਮਾਨਯੋਗ ਵਾਈਸ ਚਾਸਲਰ ਡਾ ਐੱਸ ਐੱਸ ਗੋਸਲ ਅਤੇ ਪ੍ਰਸਾਰ ਸਿਖਿਆ ਨਿਰਦੇਸਕ ਡਾ ਐਸ ਐਸ ਬੁਟਰ ਦੇ ਨਿਰਦੇਸਾਂ ਤਹਿਤ ਪੰਜਾਬ ਵਿੱਚ ਨਰਮੇ ਦੀ ਫਸਲ ਨੂੰ ਪ੍ਰਫੂਲਿਤ ਕਰਨ ਲਈ ਯੁਨੀਵਰਸਿਟੀ ਦੇ ਰਾਜਿਸਟਾਰ ਅਤੇ ਖੇਤੀਬਾੜੀ ਵਿਦਿਆਰਥੀਆਂ ਦੁਆਰਾ ਉੱਨਤ ਕਿਸਾਨ ਮਿਸਨ ਦੇ ਤਹਿਤ ਪੰਜਾਬ ਦੇ ਨਰਮਾਂ ਪੈਦਾ ਕਰਨ ਵਾਲੇ ਜਿਲਿਆ ਵਿੱਚ ਕੰਪੇਨ ਅਤੇ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੜੀ ਵਿਚ ਜ਼ਿਲ੍ਹਾ ਫਾਜਿਲਕਾ ਦੇ ਪਿੰਡ ਸਾਹਪੁਰਾ, ਮਾਹੂਆਣਾ ਬੋਦਲਾ, ਨੂਰਪੁਰ ਵਿਚ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਕੈਂਪਾ ਵਿੱਚ ਡਾ ਦਵਿੰਦਰ ਪਾਲ ਸਿੰਘ ਜ਼ਿਲ੍ਹੇ ਦੇ ਕਿਸਾਨਾਂ ਨੂੰ ਨਰਮੇ ਦੇ ਸਿਫਾਰਿਸ ਸੁਦਾ ਬੀਜ ਬੀਜਣ ਦੀ ਸਲਾਹ ਦਿੱਤੀ।
ਡਾ ਜਗਦੀਸ ਅਰੋੜਾ ਮੁਖੀ ਫਾਰਮ ਸਲਾਹਕਾਰ ਸੇਵਾ ਕੇਂਦਰ ਅਬੋਹਰ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਫਸਲ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਅਤੇ ਨਰਮੇ ਦੀ ਫਸਲ ਵਿੱਚ ਵਰਤੀਆਂ ਜਾਣ ਵਾਲੀਆ ਖਾਦਾ ਦੇ ਯੋਗ ਪ੍ਰਬੰਧ ਤੇ ਜਾਣਕਾਰੀ ਦਿੱਤੀ।
ਖੇਤੀਬਾੜੀ ਦੇ ਵਿਦਿਆਰਥੀਆਂ ਵੱਲੋਂ ਕਿਸਾਨਾਂ ਨੂੰ ਨਰਮੇ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ ਗਈ ਅਤੇ ਨਰਮੇ ਦੀ ਉਨਤ ਕਾਸਤ ਸਬੰਧੀ ਤਕਨੀਕੀ ਸਾਹਿਤ ਵੰਡਿਆ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਕਿਸਾਨ ਮਿੱਤਰ ਕਰਨੈਲ ਸਿੰਘ ਅਲਿਆਣਾ ਕੁਲਵੰਤ ਸਿੰਘ, ਸੁਰਿੰਦਰ ਸਿੰਘ ਮੌਜਦੂ ਸਨ।