ਪੰਜਾਬ ਟੈਕ ਪਲੇਸਮੈਂਟ ਪੋਰਟਲ ਅਤੇ ਮੋਬਾਈਲ ਐਪ ਸਬੰਧੀ ਟ੍ਰੇਨਿੰਗ ਸੈਮੀਨਾਰ ਕਰਵਾਇਆ ਗਿਆ
ਫਾਜ਼ਿਲਕਾ, 17 ਮਈ
ਡਾਇਰੈਕਟਰ ਆਈ.ਟੀ.ਆਈ ਵੱਲੋਂ ਮਿਲੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈ.ਟੀ.ਆਈ ਫਾਜਿਲਕਾ ਵਿਚ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ ਦੀ ਯੋਗ ਅਗਵਾਈ ਹੇਠ ਪੀ.ਬੀ. ਟੈਕ ਪਲੇਸਮੈਂਟ ਪੋਰਟਲ/ਮੋਬਾਈਲ ਐਪ ਸਬੰਧੀ ਸਰਕਾਰੀ ਆਈ਼ ਟੀ ਆਈ ਫਾਜਿਲਕਾ ਵਿਖੇ ਟ੍ਰੇਨਿੰਗ ਸੈਮੀਨਾਰ ਕਰਵਾਇਆ ਗਿਆ।
ਸ ਗੁਰਜੰਟ ਸਿੰਘ ਵੱਲੋਂ ਪੀ.ਬੀ. ਟੈਕ ਪਲੇਸਮੈਂਟ ਪੋਰਟਲ/ਮੋਬਾਈਲ ਐਪ ਸਬੰਧੀ ਸਮੂਹ ਸਿਖਿਆਰਥੀਆਂ ਅਤੇ ਸਟਾਫ਼ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਿਖਿਆਰਥੀਆਂ ਨੂੰ ਮੋਬਾਇਲ ਐਪ ਡਾਊਨਲੋਡ ਕਰਵਾ ਕੇ ਲੋਗੀਨ ਵੀ ਕਰਵਾਇਆ ਗਿਆ।
ਇਸ ਮੌਕੇ ਟ੍ਰੇਨਿੰਗ ਅਫਸਰ ਸ੍ਰੀ ਮਦਨ ਲਾਲ ਅਤੇ ਮੈਡਮ ਸ੍ਰੀਮਤੀ ਨਵਜੋਤ ਕੌਰ ਵਲੋਂ ਵੀ ਇਸ ਐਪ ਬਾਰੇ ਜਾਣਕਾਰੀ ਦਿੱਤੀ ਗਈ ।
CATEGORIES ਮਾਲਵਾ