ਲਘੂ ਅਤੇ ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੂਲਿਤ ਕਰਨ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਵਿਤੀ ਸਹਾਇਤਾ—ਵਧੀਕ ਡਿਪਟੀ ਕਮਿਸ਼ਨਰ


ਉਦਮੀਆਂ ਨੂੰ ਵਿਤੀ, ਤਕਨੀਕੀ ਤੇ ਵਪਾਰਕ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ
ਫਾਜ਼ਿਲਕਾ, 28 ਅਪ੍ਰੈਲ
ਲਘੂ ਅਤੇ ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੂਲਿਤ ਕਰਨ ਲਈ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਫਾਰਮਲਾਈਜੇਸ਼ਨ ਮਾਈਕਰੋੋ ਫੂਡ ਪ੍ਰੋਸੈਸਿੰਗ ਤੇ ਐਂਟਰਪ੍ਰਾਈਜਜ ਸਕੀਮ ਤਹਿਤ ਵਿਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਕੀਮ ਦਾ ਉਦੇਸ਼ ਨਵੇਂ ਅਤੇ ਛੋਟੇ ਉਦਮੀਆਂ ਨੂੰ ਫੂਡ ਪ੍ਰੋਸੈਸਿੰਗ ਦੇ ਕਾਰੋਬਾਰ *ਚ ਉਤਸਾਹਿਤ  ਕਰਨ ਦਾ ਹੈ ਜਿਸ ਤਹਿਤ ਉਹ ਆਪਣੇ ਫੂਡ ਉਤਪਾਦ ਨੂੰ ਹੋਰ ਉਚਾਈਆਂ *ਤੇ ਲਿਜਾ ਸਕਣ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੰਦੀਪ ਕੁਮਾਰ ਨੇ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬੇ ਨੂੰ ਤਰੱਕੀ ਦੀਆਂ ਲੀਹਾਂ *ਤੇ ਲਿਜਾਉਣ ਲਈ ਉਦਮੀਆਂ ਨੂੰ ਵੱਧ ਤੋਂ ਵੱਧ ਪ੍ਰੋਜੈਕਟ ਲਗਾਉਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਦਮੀਆਂ ਨੂੰ ਪ੍ਰਫੂਲਿਤ ਕਰਨ ਲਈ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜ਼ੋ ਵੱਧ ਤੋਂ ਵੱਧ ਇੰਡਸਟਰੀ ਲਗ ਸਕੇ ਅਤੇ ਰੋਜਗਾਰ ਦੇ ਸਾਧਨ ਵਧ ਸਕਣ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਵਿਅਕਤੀਗਤ ਉਦਮੀ, ਕਿਸਾਨ ਉਤਪਾਦਕ ਸੰਸਥਾਵਾਂ, ਸਹਿਕਾਰੀ ਸੰਸਥਾਵਾਂ, ਸਵੈ ਸਹਾਇਤਾ ਸਮੂਹ ਆਦਿ ਨੂੰ ਕਵਰ ਕੀਤਾ ਜਾਂਦਾ ਹੈ।
ਪੀ.ਐਮ.ਐਫ.ਐਮ.ਈ. ਸਕੀਮ ਦੇ ਸਟੇਟ ਲੀਡ ਪ੍ਰੋਜੈਕਟ ਮੈਨੇਜਰ ਸ੍ਰੀ ਰਜਨੀਸ਼ ਤੁਲੀ ਨੇ ਦੱਸਿਆ ਕਿ ਜ਼ੋ ਮੌਜੂਦਾ ਉਦਮੀ ਆਪਣਾ ਪ੍ਰੋਜੈਕਟ ਪਹਿਲਾਂ ਤੋਂ ਹੀ ਚਲਾ ਰਹੇ ਹਨ ਉਹ ਪ੍ਰੋਜੈਕਟ ਦੇ ਨਵੀਨੀਕਰਨ ਕਰਨ ਵਾਸਤੇ ਅਤੇ ਨਵੇਂ ਉਦਮੀ ਆਪਣਾ ਫੂਡ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਸ ਸਕੀਮ ਤਹਿਤ ਵਿਤੀ ਸਹਾਇਤਾ ਦੇ ਨਾਲ ਉਤਪਾਦਾਂ ਦੀ ਬੈ੍ਰਂਡਿੰਗ ਤੇ ਮੰਡੀਕਰਨ ਕਰਨ ਦੇ ਨਾਲ—ਨਾਲ ਵਪਾਰਕ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਵਿਅਕਤੀਗਤ ਇਕਾਈਆਂ ਨੂੰ ਇਸ ਸਕੀਮ ਤਹਿਤ ਪ੍ਰੋਜੈਕਟ ਦੀ ਲਾਗਤ ਦੀ 35 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ ਜਾਂ ਇਹ ਵੱਧ ਤੋਂ ਵੱਧ 10 ਲੱਖ ਰੁਪਏ ਹੋ ਸਕਦੀ ਹੈ। ਪ੍ਰੋਜੈਕਟ ਲਾਗਤ ਵਿਚ ਪਲਾਂਟ/ਮਸ਼ੀਨਰੀ ਅਤੇ ਉਸਾਰੀ ਦਾ ਕੁੱਲ ਖਰਚਾ ਹੋਵੇਗਾ। ਇਸ ਸਕੀਮ ਅਧੀਨ ਕਿਸਾਨ ਉਤਪਾਦਕ ਸੰਸਥਾਵਾਂ, ਸਵੈ ਸਹਾਇਤਾ ਸਮੂਹ, ਸਹਿਕਾਰੀ ਸੰਸਥਾਵਾਂ ਨੂੰ ਪ੍ਰੋਜੈਕਟ ਦੀ ਲਾਗਤ ਦਾ 35 ਫੀਸਦੀ ਸਬਸਿਡੀ ਵਜੋ ਜਾਂ ਵੱਧ ਤੋਂ ਵੱਧ 3 ਕਰੋੜ ਰੁਪਏ ਦਿੱਤੇ ਜਾਣਗੇ।ਪ੍ਰੋਜੈਕਟ ਦੀ ਲਾਗਤ 10 ਕਰੋੜ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਛੁੱਕ ਉਦਮੀ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਆਪਣੀ ਅਰਜੀ  pmfme.mofpi.gov.in  *ਤੇ ਅਪਲਾਈ ਕਰ ਸਕਦੇ ਹਨ।
ਇਸ ਮੌਕੇ ਲੀਡ ਬੈਂਕ ਮੈਨੇਜਰ ਸ੍ਰੀ ਮਨੀਸ਼ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ, ਬੈਂਕ ਕਰਮੀ ਤੇ ਉਦਮੀ ਸ਼ਾਮਿਲ ਸਨ।

CATEGORIES
TAGS
Share This

COMMENTS

Wordpress (0)
Disqus (0 )
Translate