ਇਕੱਠਿਆਂ ਹੋਇਆ ਪਤੀ ਪਤਨੀ ਦਾ ਸੰਸਕਾਰ, ਪੰਜ ਸਾਲ ਦੇ ਪੁੱਤਰ ਨੇ ਕੀਤੀ ਅਗਨ ਭੇਂਟ
ਹਰਿਆਣਾ 22 ਦਸੰਬਰ। ਹਰਿਆਣਾ ਦੇ ਨਾਰਨੌਲ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਪਤੀ ਪਤਨੀ ਦਾ ਇਕੱਠਿਆਂ ਦਾ ਅੰਤਿਮ ਸੰਸਕਾਰ ਹੋਇਆ ਤੇ ਇਹਨਾਂ ਦੇ ਪੰਜ ਸਾਲ ਦੇ ਪੁੱਤਰ ਨੇ ਇਹਨਾਂ ਨੂੰ ਅਗਣ ਭੇਂਟ ਕੀਤੀ। ਜਾਣਕਾਰੀ ਅਨੁਸਾਰ ਪਿੰਡ ਮਿਰਜਾਪੁਰ ਬਸੋਦ ਦੇ ਰਹਿਣ ਵਾਲੇ ਅੱਜੇ ਕੁਮਾਰ ਉਮਰ 30 ਸਾਲ ਜੋ ਹਰਿਆਣਾ ਪੁਲਿਸ ਵਿੱਚ ਸਿਪਾਹੀ ਸੀ ਤੇ ਉਨਾਂ ਦੀ ਪਤਨੀ ਰੀਤੂ 28 ਸਾਲ ਜੋ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਬਤੌਰ ਨਰਸ ਕੰਮ ਕਰ ਰਹੀ ਸੀ। ਇਹ ਦੋਨੇ ਜਣੇ ਆਪਣੀ ਆਰਟੀਗਾ ਕਾਰ ਤੇ ਸਵਾਰ ਹੋ ਕੇ ਦੋ ਹੋਰ ਜਣਿਆਂ ਨਾਲ ਘੁੰਮਣ ਲਈ ਜੈਸਲਮੇਰ ਜਾ ਰਹੇ ਸਨ। ਇਹਨਾਂ ਦੀ ਕਾਰ ਨੂੰ ਸ਼ਨੀਵਾਰ ਨੂੰ ਇੱਕ ਬੱਸ ਨੇ ਜੋਰਦਾਰ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਇਹਨਾਂ ਦੋਨਾਂ ਦੀ ਮੌਤ ਹੋ ਗਈ ਜਦੋਂ ਕਿ ਇਹਨਾਂ ਦੇ ਨਾਲ ਸਵਾਰ ਇੱਕ ਹੋਰ ਜੋੜਾ ਗੰਭੀਰ ਜਖਮੀ ਹੋ ਗਿਆ ਜਿਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਅਜੇ ਕੁਮਾਰ ਨੂੰ ਹਰਿਆਣਾ ਪੁਲਿਸ ਵੱਲੋਂ ਸਲਾਮੀ ਦੇ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਘਟਨਾ ਕਾਰਨ ਪੂਰੇ ਪਿੰਡ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।