Haryana News-ਬਦਲ ਗਏ ਨਿਯਮ,ਹੁਣ ਪੰਜਵੀਂ ਤੇ ਅੱਠਵੀਂ ਵਿੱਚ ਫੇਲ ਹੋਣ ਤੇ ਨਹੀਂ ਮਿਲੇਗਾ ਅਗਲੀ ਕਲਾਸ ਵਿੱਚ ਦਾਖਲਾ

ਚੰਡੀਗੜ੍ਹ 22 ਦਸੰਬਰ। ਹਰਿਆਣਾ ਸਰਕਾਰ ਵੱਲੋਂ ਸਕੂਲੀ ਸਿੱਖਿਆ ਵਿੱਚ ਵੱਡਾ ਬਦਲਾਵ ਕੀਤਾ ਗਿਆ ਹੈ। ਜਿਸ ਤਹਿਤ ਹੁਣ ਅੱਠਵੀਂ ਤੇ ਪੰਜਵੀਂ ਕਲਾਸ ਵਿੱਚ ਫੇਲ ਹੋਣ ਵਾਲੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਦਾਖਲਾ ਨਹੀਂ ਮਿਲੇਗਾ। ਵਿਦਿਆਰਥੀ ਦੋ ਮਹੀਨੇ ਬਾਅਦ ਦੁਬਾਰਾ ਪ੍ਰੀਖਿਆ ਦੇਵੇਗਾ ਤੇ ਪਾਸ ਹੋਣ ਤੇ ਹੀ ਅਗਲੀ ਕਲਾਸ ਵਿੱਚ ਦਾਖਲ ਹੋਵੇਗਾ। ਇਹ ਬਦਲਾਵ ਮੌਜੂਦਾ ਸਿੱਖਿਆ ਸੈਸ਼ਨ ਤੋਂ ਹੀ ਲਾਗੂ ਹੋਵੇਗਾ।

ਹੁਣ ਸਮਾਂ ਆ ਗਿਆ ਕਿ ਵਿਦਿਆਰਥੀਆਂ ਨੂੰ ਮਨ ਲਾ ਕੇ ਪੜ੍ਹਾਈ ਕਰਨੀ ਪਵੇਗੀ।
15 ਸਾਲ ਪਹਿਲਾਂ ਬਣਾਇਆ ਗਿਆ ਸੀ ਇਹ ਨਿਯਮ
ਸਾਲ 2009 ਵਿੱਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਮੁਫਤ ਅਤੇ ਲਾਜ਼ਮੀ ਸਿੱਖਿਆ ਅਧਿਕਾਰ ਕਾਨੂੰਨ ਬਣਾਇਆ ਗਿਆ ਸੀ ਜਿਸ ਤਹਿਤ ਅੱਠਵੀਂ ਕਲਾਸ ਤੱਕ ਬੱਚਿਆਂ ਨੂੰ ਫੇਲ ਕਰਨ ਤੇ ਰੋਕ ਲਾ ਦਿੱਤੀ ਗਈ ਸੀ ਤੇ ਇਹ ਫੈਸਲਾ 2000 ਦਾ ਵਿੱਚ ਹਰਿਆਣੇ ਸਮੇਤ ਸਾਰੇ ਦੇਸ਼ ਵਿੱਚ ਲਾਗੂ ਹੋ ਗਿਆ ਸੀ। ਅੱਠਵੀਂ ਕਲਾਸ ਤੱਕ ਬੱਚਾ ਭਾਵੇਂ ਸਕੂਲ ਆਵੇ ਜਾਂ ਨਾ ਆਵੇ ਪੜੇ ਜਾਂ ਨਾ ਉਸਨੂੰ ਅਗਲੀ ਕਲਾਸ ਵਿੱਚ ਦਾਖਲਾ ਦਿੱਤਾ ਜਾ ਰਿਹਾ ਸੀ ਪਰ ਹੁਣ ਕੇਂਦਰ ਸਰਕਾਰ ਨੇ 15 ਸਾਲ ਬਾਅਦ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਤੇ ਪੰਜਵੀਂ ਅਤੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਦੇ ਅਧਾਰ ਤੇ ਅਗਲੀ ਕਲਾਸ ਵਿੱਚ ਭੇਜਣ ਦਾ ਨਿਯਮ ਬਣਾ ਦਿੱਤਾ ਹੈ।

ਹੁਣ ਪੰਜਵੀਂ ਤੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਨਿਯਮਤ ਰੂਪ ਵਿੱਚ ਪ੍ਰੀਖਿਆ ਦੇਣੀ ਹੋਵੇਗੀ। ਤੇ ਪਾਸ ਹੋਣ ਤੇ ਹੀ ਅਗਲੀ ਕਲਾਸ ਵਿੱਚ ਦਾਖਲਾ ਮਿਲੇਗਾ। ਇਸ ਸਬੰਧ ਵਿੱਚ ਕੇਂਦਰੀ ਸਿੱਖਿਆ ਵਿਭਾਗ ਦੇ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਬੱਚੇ ਨੂੰ ਦੋ ਮਹੀਨੇ ਬਾਅਦ ਦੁਬਾਰਾ ਫਿਰ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ। ਜੇਕਰ ਉਹ ਪਾਸ ਹੋ ਜਾਵੇਗਾ ਤਾਂ ਉਸਨੂੰ ਅਗਲੀ ਕਲਾਸ ਵਿੱਚ ਦਾਖਲਾ ਮਿਲੇਗਾ ਨਹੀਂ ਤਾਂ ਉਹ ਉਸੇ ਕਲਾਸ ਵਿੱਚ ਹੀ ਦੁਬਾਰਾ ਪੜੇਗਾ।
ਅਜਿਹਾ ਨਿਯਮ ਦੁਬਾਰਾ ਬਣਾਉਣ ਦੀ ਲੋੜ ਇਸ ਕਰਕੇ ਪਈ ਕਿਉਂਕਿ ਬੱਚਿਆਂ ਦੇ ਬੌਧਿਕ ਪੱਧਰ ਵਿੱਚ ਭਾਰੀ ਗਿਰਾਵਟ ਆ ਰਹੀ ਸੀ। ਇਸ ਲਈ ਬੱਚਿਆਂ ਦੇ ਸ਼ੁਰੂਆਤੀ ਸਿੱਖਿਆ ਪੱਧਰ ਨੂੰ ਸੁਧਾਰਨ ਲਈ ਇਹ ਫੈਸਲਾ ਕੀਤਾ ਗਿਆ ਹੈ।

CATEGORIES
Share This

COMMENTS

Wordpress (0)
Disqus (0 )
Translate