ਹਰਸ਼ਵਰਧਨ ਸਪਕਲ ਬਣੇ ਆਲ ਇੰਡੀਆ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਚੇਅਰਮੈਨ
ਨਵੀਂ ਦਿੱਲੀ 28 ਅਗਸਤ। ਕਾਂਗਰਸ ਪਾਰਟੀ ਦੇ ਪ੍ਰਧਾਨ ਵੱਲੋਂ ਸੀਨੀਅਰ ਆਗੂ ਹਰਸ਼ਵਰਧਨ ਸਪਕਲ ਨੂੰ ਆਲ ਇੰਡੀਆ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਮੀਨਾਕਸ਼ੀ ਨਟਰਾਜਨ ਦੀ ਜਗ੍ਹਾ ਲੈਣਗੇ। ਹਰਸ਼ਵਰਧਨ ਸਪਕਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਵਜੋਂ ਅਤੇ ਪਹਿਲਾਂ ਆਲ ਇੰਡੀਆ ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਉਪ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਕਾਂਗਰਸ ਪ੍ਰਧਾਨ ਵੱਲੋਂ ਹਰਸ਼ਵਰਧਨ ਸਪਕਲ ਨੂੰ ਵਧਾਈ ਦਿੱਤੀ ਗਈ ਤੇ ਨਾਲ ਹੀ ਪਹਿਲਾਂ ਚੇਅਰਮੈਨ ਵਜੋਂ ਵਧੀਆ ਸੇਵਾਵਾਂ ਨਿਭਾਉਣ ਲਈ ਮਨਾਕਸ਼ੀ ਨਟਰਾਜਨ ਦਾ ਧੰਨਵਾਦ ਕੀਤਾ ਗਿਆ।