ਬਜ਼ੁਰਗ ਦੀ ਨਹੀਂ ਲੱਗੀ ਸੀ ਪੈਨਸ਼ਨ,ਮੰਤਰੀ ਨੇ ਅਧਿਕਾਰੀ ਕੀਤਾ ਮੁਅਤਲ
ਅੰਬਾਲਾ 16 ਦਸੰਬਰ। ਹਰਿਆਣਾ ਵਿੱਚ ਇੱਕ ਬਜ਼ੁਰਗ ਦੀ ਪੈਨਸ਼ਨ ਨਹੀਂ ਲੱਗੀ ਸੀ ਜਿਸ ਮਾਮਲੇ ਵਿੱਚ ਹਰਿਆਣਾ ਦੇ ਕੈਬਨਟ ਮੰਤਰੀ ਨੇ ਜਨਤਾ ਦਰਬਾਰ ਦੌਰਾਨ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਅਨਿਲ ਵਿੱਜ ਜਨਤਾ ਦਰਬਾਰ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਸਨ। ਇਸ ਦੌਰਾਨ ਇੱਕ ਬਜ਼ੁਰਗ ਨੇ ਕਿਹਾ ਕਿ ਉਸ ਦੀ ਪੈਨਸ਼ਨ ਹਾਲੇ ਵੀ ਨਹੀਂ ਲੱਗੀ। ਜਦੋਂ ਕਿ ਪਿਛਲੇ ਜਨਤਾ ਦਰਬਾਰ ਦੌਰਾਨ ਕੈਬਨਟ ਮੰਤਰੀ ਨੇ ਇਸ ਬਜ਼ੁਰਗ ਦੀ ਪੈਨਸ਼ਨ ਲਾਉਣ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਸਨ ਪਰ ਅਧਿਕਾਰੀਆਂ ਵੱਲੋਂ ਅਣਗੌਲਾ ਕੀਤਾ ਗਿਆ। ਅੱਜ ਜਦੋਂ ਫਿਰ ਬਜ਼ੁਰਗ ਜਨਤਾ ਦਰਬਾਰ ਵਿੱਚ ਪਹੁੰਚਿਆ ਤਾਂ ਉਹਨਾਂ ਨੂੰ ਵੇਖ ਕੇ ਕੈਬਨਟ ਮੰਤਰੀ ਗੁੱਸੇ ਵਿੱਚ ਆ ਕੇ ਤੇ ਉਹਨਾਂ ਨੇ ਤੁਰੰਤ ਸੰਬੰਧਿਤ ਅਧਿਕਾਰੀ ਨੂੰ ਸਸਪੈਂਡ ਕਰਨ ਦੀ ਨਿਰਦੇਸ਼ ਦੇ ਦਿੱਤੇ। ਉਹਨਾਂ ਕਿਹਾ ਕਿ ਜਨਤਾ ਦਰਬਾਰ ਵਿੱਚ ਕਿਸੇ ਦੀ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਸਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ।

CATEGORIES ਹਰਿਆਣਾ


