ਪੈਨਸ਼ਨਰ ਐਸੋਸੀਏਸ਼ਨ ਫਿਰੋਜ਼ਪੁਰ ਨੇ ਜ਼ਿਲ੍ਹਾ ਖਜ਼ਾਨਾ ਦਫਤਰ ਫਿਰੋਜ਼ਪੁਰ ਵਿਖੇ ਪੈਨਸ਼ਨਰਾਂ ਦੇ ਬੈਠਣ ਲਈ ਬੈਂਚ ਲਗਵਾਏ
ਫਿਰੋਜ਼ਪੁਰ 22 ਦਸੰਬਰ
ਪੈਨਸ਼ਨਰ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਖਜ਼ਾਨਾ ਦਫਤਰ ਫਿਰੋਜ਼ਪੁਰ ਵਿਖੇ ਪੈਨਸ਼ਨਰਾਂ ਦੇ ਬੈਠਣ ਲਈ ਦੋ ਬੈਂਚ ਲਗਵਾਏ ਗਏ। ਇਸ ਮੌਕੇ ਜ਼ਿਲ੍ਹਾ ਖਜ਼ਾਨਾ ਅਫਸਰ ਵਰਿਆਮ ਸਿੰਘ ਵੱਲੋਂ ਪੈਨਸ਼ਨਰ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਦਫਤਰ ਵਿਖੇ ਪੈਨਸ਼ਨ ਸਬੰਧੀ ਕੰਮ ਕਰਵਾਉਣ ਆਉਣ ਵਾਲੇ ਬਜ਼ੁਰਗ ਜਾਂ ਹੋਰ ਇਨ੍ਹਾਂ ਬੈਂਚਾਂ ਦਾ ਬਹੁਤ ਫਾਇਦਾ ਹੋਵੇਗਾ ਤੇ ਉਹ ਆਪਣੇ ਕੰਮ ਕਰਵਾਉਣ ਤੱਕ ਇੱਥੇ ਬੈਠ ਸਕਦੇ ਹਨ। ਇਸ ਮੌਕੇ ਰਿਟਾਇਰ ਅਧਿਕਾਰੀ/ਕਰਮਚਾਰੀ ਨਛੱਤਰ ਸਿੰਘ, ਬਚਿੱਤਰ ਸਿੰਘ, ਰਛਪਾਲ ਸਿੰਘ, ਅਵਤਾਰ ਸਿੰਘ, ਜੱਗਾ ਸਿੰਘ, ਬੂੜ ਸਿੰਘ ਸਮੇਤ ਖਜ਼ਾਨਾ ਦਫਤਰ ਦਾ ਸਮੂਹ ਸਟਾਫ ਵੀ ਮੌਜੂਦ ਸੀ।
CATEGORIES ਮਾਲਵਾ