ਸਵ. ਮਾਤਾ ਨਛੱਤਰ ਕੌਰ ਸੰਧੂ ਜੀ ਦੀ ਯਾਦ ਵਿੱਚ ਪੰਜਵੀਂ ਜ਼ਿਲ੍ਹਾ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ

ਖੇਡ ਮੁਕਾਬਲੇ 11 ਦਸੰਬਰ ਝੋਕ ਹਰੀ ਦੇ ਖੇਡ ਮੈਦਾਨ ਵਿੱਚ – ਈਸ਼ਵਰ ਸ਼ਰਮਾ

ਫ਼ਿਰੋਜ਼ਪੁਰ ( )- ਸਵਰਗਵਾਸੀ ਮਾਤਾ ਨਛੱਤਰ ਕੌਰ ਸੰਧੂ ਦੀ ਜੀ ਦੀ ਨਿੱਘੀ ਯਾਦ ਵਿੱਚ ਪੰਜਬੀਆਂ ਜ਼ਿਲਾ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਅਤੇ ਵਿਰਾਸਤੀ ਖੇਡਾਂ ਮਿਤੀ 11 ਦਸੰਬਰ ਦਿਨ ਐਤਵਾਰ ਨੂੰ ਪਿੰਡ ਝੋਕ ਹਰੀਹਰ ਵਿਖੇ ਖੇਡ ਸਟੇਡੀਅਮ ਵਿਚ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸ ਅਥਲੈਟਿਕਸ ਐਸੋਸੀਏਸ਼ਨ ਦੇ ਜਰਨਲ ਸਕੱਤਰ ਈਸ਼ਵਰ ਸ਼ਰਮਾ ਨੇ ਦੱਸਿਆ ਕਿ ਇਹ ਖੇਡਾਂ ਦੀ ਰਜਿਸਟਰੇਸ਼ਨ ਮਿਤੀ 11 ਦਸੰਬਰ ਨੂੰ ਸਵੇਰੇ 9 ਤੋਂ 10 ਵਜੇ ਤੱਕ ਹੋਵੇਗੀ ਅਤੇ ਖੇਡਾਂ 10 ਵਜੇ ਤੋਂ ਸ਼ੁਰੂ ਹੋਣਗੀਆਂ। ਓਹਨਾਂ ਦੱਸਿਆ ਕਿ ਇਹਨਾਂ ਖੇਡਾਂ ਲਈ ਐਂਟਰੀ ਫ਼ੀਸ 200 ਰੁਪਏ ਪ੍ਰਤੀ ਖਿਡਾਰੀ ਹੋਵੇਗੀ ਅਤੇ ਇੱਕ ਖਿਡਾਰੀ ਕਿਸੇ ਤਿੰਨ ਈਵੈਂਟ ਵਿੱਚ ਭਾਗ ਲੈ ਸਕੇਗਾ। ਐਥਲੈਟਿਕਸ ਵਿੱਚ ਮਰਦਾਂ 35 ਸਾਲ ਤੋਂ ਉੱਪਰ ਅਤੇ ਔਰਤਾਂ 30 ਸਾਲ ਤੋਂ ਉੱਪਰ ਦੀਆਂ ਦੌੜਾਂ 100, 400, 800, 1500 ਮੀਟਰ, ਪੈਦਲ ਚਾਲ ਔਰਤਾਂ ਲਈ 3000 ਮੀਟਰ ਅਤੇ ਮਰਦਾਂ ਲਈ 5000 ਮੀਟਰ, ਡਿਸਕਸ ਥਰੋ, ਜੈਵਲਿਨ, ਸ਼ਾਟਪੁਟ, ਹੈਮਰ ਥਰੋ, ਲੰਮੀ ਛਾਲ ਦੇ ਮੁਕਾਬਲੇ ਹੋਣਗੇ। ਓਹਨਾਂ ਦੱਸਿਆ ਕਿ ਇਸ ਵਾਰ ਮਾਸਟਰ ਖੇਡਾਂ ਦੇ ਨਾਲ਼ ਨਾਲ਼ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਸਦਕਾ ਵਿਰਾਸਤੀ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਮਰਦਾਂ ਦੀਆਂ ਰੱਸਾਕਸ਼ੀ ਅਤੇ ਬਾਂਟੇ ਅਤੇ ਔਰਤਾਂ ਦੀਆਂ ਸਟਾਪੂ ਅਤੇ ਗੀਟੇ ਦੇ ਮੁਕਾਬਲੇ ਕਰਵਾਏ ਜਾਣਗੇ। ਓਹਨਾਂ ਸਮੁੱਚੇ ਜ਼ਿਲ੍ਹਾ ਫ਼ਿਰੋਜ਼ਪੁਰ ਵਾਸੀਆਂ ਨੂੰ ਇਹਨਾਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਅਪੀਲ ਕੀਤੀ। ਈਸ਼ਵਰ ਸ਼ਰਮਾ ਨੇ ਦੱਸਿਆ ਕਿ ਇਹਨਾਂ ਖੇਡ ਮੁਕਾਬਲਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ, ਸਕੂਲ ਸਿੱਖਿਆ ਵਿਭਾਗ ਸੈਕੰਡਰੀ ਅਤੇ ਪ੍ਰਾਇਮਰੀ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਅਤੇ ਟੀਚਰ ਕਲੱਬ, ਗ੍ਰਾਮ ਪੰਚਾਇਤ ਝੋਕ ਹਰੀ ਹਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ, ਇਹਨਾਂ ਖੇਡ ਮੁਕਾਬਲਿਆਂ ਨੂੰ ਕਰਵਾਉਣ ਲਈ ਪ੍ਰਧਾਨ ਡਾ. ਗੁਰਿੰਦਰਜੀਤ ਸਿੰਘ ਢਿੱਲੋਂ, ਸਰਪ੍ਰਸਤ ਕਰਨਲ ਕੇ ਐੱਸ ਢਿੱਲੋਂ, ਪਰਗਟ ਸਿੰਘ ਜੁਆਇੰਟ ਸਕੱਤਰ, ਇੰਜ. ਮਨਪ੍ਰੀਤਮ ਸਿੰਘ ਸੀਨੀ ਵਾਈਸ ਪ੍ਰਧਾਨ, ਦਲੀਪ ਸਿੰਘ ਸੰਧੂ ਕੈਸ਼ੀਅਰ, ਸਤਿੰਦਰ ਸਿੰਘ ਬਾਠ ਕੈਸ਼ੀਅਰ, ਜਸਵਿੰਦਰ ਸਿੰਘ ਸੰਧੂ ਸਲਾਹਕਾਰ, ਇੰਸਪੈਕਟਰ ਹਰਬਰਿੰਦਰ ਸਿੰਘ ਸੀਨੀ ਵਾਈਸ ਪ੍ਰਧਾਨ, ਗੁਰਦਿਆਲ ਸਿੰਘ ਵਿਰਕ , ਕੁਲਵੰਤ ਸਿੰਘ, ਗੁਰਬਚਨ ਸਿੰਘ ਭੁੱਲਰ, ਗੁਰਪਾਲ ਜ਼ੀਰਵੀ, ਇੰਦਰਜੀਤ ਸਿੰਘ, ਭੁਪਿੰਦਰ ਸਿੰਘ ਜੋਸਨ, ਅਸ਼ੋਕ ਬਹਿਲ, ਸੁਸ਼ੀਲ ਸ਼ਰਮਾ, ਤਲਵਿੰਦਰ ਸਿੰਘ ਖਾਲਸਾ, ਸਰਬਜੀਤ ਸਿੰਘ ਭਾਵੜਾ, ਸੁਰਿੰਦਰ ਸਿੰਘ ਗਿੱਲ, ਹਰੀਸ਼ ਕੁਮਾਰ ਬਾਂਸਲ, ਸੁਨੀਲ ਕੰਬੋਜ, ਹਰਮਨਪ੍ਰੀਤ ਸਿੰਘ ਮੁੱਤੀ, ਸ਼ਮਸ਼ੇਰ ਸਿੰਘ ਜੋਸਨ, ਸਰਬਜੀਤ ਸਿੰਘ ਜੋਸਨ, ਰਣਜੀਤ ਸਿੰਘ ਖਾਲਸਾ ਸਹਿਯੋਗ ਕਰਣਗੇ।

CATEGORIES
TAGS
Share This

COMMENTS

Wordpress (0)
Disqus (0 )
Translate