ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਜੋਨ ਗੰਗਾਨਗਰ ਵਲੋਂ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਸਮਾਗਮ ਵਿਰਾਸਤ ਦਾ ਫਲੈਕਸ ਜਾਰੀ
ਅਬੋਹਰ, 17 ਦਸੰਬਰ
-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਸ੍ਰੀ ਗੰਗਾਨਗਰ ਜੋਨ ਵਲੋਂ ਸ਼ਹੀਦੀ ਹਫ਼ਤੇ ਨੁੰ ਸਮਰਪਿਤ ਸਮਾਗਮ ਵਿਰਾਸਤ 1704 ਦਾ ਫਲੈਕਸ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਨਲ ਸਕੱਤਰ ਮਨਮੋਹਨ ਸਿੰਘ ਤੇ ਸਮਾਗਮ ਦੇ ਕੁਆਰਡੀਨੇਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਵਿਸ਼ੇਸ਼ ਤੌਰ ’ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਦਸੰਬਰ 1704 ਦੌਰਾਨ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂ ਦੁਆਰਾ ਦਿੱਤੀਆਂ ਸ਼ਹਾਦਤਾਂ ਦੇ ਹਿਤਿਹਾਸ ਦੀ ਜਾਣਕਾਰੀ ਦੇਣ ਲਈ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਇਹਿਾਸ ਨੂੰ ਕਵਿਤਾਵਾਂ, ਗੀਤ ਅਤੇ ਕਵੀਸ਼ਰੀਆਂ ਰਾਹੀਂ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਨ 1704 ਦੀ ਵਿਰਾਸਤ ਨੂੰ ਦਰਾਸਉਂਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਹਹ ਸਮਾਗਮ 23 ਦਸੰਬਰ 2022 ਨੁੰ ਗੁਰੂਦੁਆਰਾ ਸ੍ਰੀ ਨਾਨਕਸਰ ਟੋਬਾ ਅਬੋਹਰ ਵਿਖੇ ਸਵੇਰੇ 10 ਵਜ਼ੇ ਤੋਂ 1 ਵਜ਼ੇ ਤੱਕ ਕਰਵਾਇਆ ਜਾਵੇਗਾ। ਨੌਜਵਾਨਾਂ ਅਤੇ ਬੱਚਿਆਂ ਲਈ ਇਹ ਦਿਨ ਯਾਦਗਰੀ ਬਣਾਉਣ ਲਈ ਸੈਲਫ਼ੀ ਪੁਆਇੰਟ ਸਥਾਪਿਤ ਕੀਤੇ ਜਾਣਗੇ। ਸਮਾਗਮ ਦੇ ਅਖੀਰ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਪ੍ਰੌਫੈਸਰ ਮਨਿੰਦਰ ਸਿੰਘ ਡਾਇਰੈਕਟਰ ਜਨਰਲ, ਬਲਵੰਤ ਸਿੰਘ ਜੋਨਲ ਪ੍ਰਧਾਨ, ਜਗਸੀਰ ਸਿੰਘ ਐਡੀਸ਼ਨਲ ਜੋਨਲ ਸਕੱਤਰ , ਸ਼ੀਤਲ ਸਿੰਘ ਖੇਤਰੀ ਸਕੱਤਰ , ਹਰਪ੍ਰੀਤ ਸਿੰਘ , ਅਰਸ਼ਦੀਪ ਕੌਰ, ਮਨਜੀਤ ਸਿੰਘ, ਰਾਜਿੰਦਰਪਾਲ ਸਿੰਘ, ਧਰਮਿੰਦਰ ਸਿੰਘ, ਸ਼ਵਿੰਦਰ ਸਿੰਘ ਆਦਿ ਹਾਜਰ ਸਨ।