ਰੇਤ ਖੱਡਾਂ ਨੂੰ ਅਲਾਟ ਕਰਨ ਦਾ ਡਰਾਅ 20 ਜੂਨ ਨੂੰ

ਕਮਰੀਸ਼ਅਲ ਰੇਤ ਮਾਈਨਿੰਗ ਸਾਈਟਾਂ ਦੇ ਟੈਂਡਰਾਂ ਲਈ ਜ਼ਿਲ੍ਹਾ ਪੱਧਰੀ ਮੁਲਾਂਕਣ ਕਮੇਟੀ ਦਾ ਗਠਨ

ਫਾਜ਼ਿਲਕਾ, 14 ਜੂਨ

ਡਰੇਨੇਜ ਕਮ ਮਾਈਨਿੰਗ ਅਤੇ ਜਿਆਲੋਜੀ ਮੰਡਲ ਕਾਰਜਕਾਰੀ ਇੰਜੀਨੀਅਰ ਫਾਜਿਲਕਾ ਸ੍ਰੀ ਅਲੋਕ ਚੋਧਰੀ ਨੇ ਦੱਸਿਆ ਕਿ ਮਾਈਨਿੰਗ ਅਤੇ ਜਿਆਲੋਜੀ ਵਿਭਾਗ ਜਿਲ੍ਹਾ ਫਾਜਿਲਕਾ ਵੱਲੋਂ ਕਮਰੀਸ਼ਅਲ ਰੇਤ ਮਾਈਨਿੰਗ ਸਾਈਟਾਂ ਦੇ ਟੈਂਡਰਾਂ ਵਿਚ ਐਚ-1 ਬੋਲੀਕਾਰਾਂ ਦੇ ਰੇਟ ਬਰਾਬਰ ਹੋਣ ਕਾਰਨ ਵਿਭਾਗ ਵੱਲੋਂ ਇਕ ਜ਼ਿਲ੍ਹਾ ਪੱਧਰੀ ਮੁਲਾਂਕਣ ਕਮੇਟੀ ਦਾ ਗਠਨ ਕੀਤਾ ਹੈ।

ਕਾਰਜਕਾਰੀ ਇੰਜੀਨੀਅਰ ਫਾਜਿਲਕਾ ਨੇ ਦੱਸਿਆ ਕਿ ਵਿਭਾਗ ਵੱਲੋਂ 1 ਨੰਬਰ ਵਪਾਰਕ ਕਲੱਸਟਰ 27 ਅਧੀਨ ਮਾਈਨਿੰਗ ਸਾਈਟਾਂ ਲਈ ਟੈਂਡਰ ਮੰਗੇ ਗਏ ਸਨ ਜਿਨ੍ਹਾਂ ਵਿਚੋਂ ਕਲੱਸਟਰ 27 ਵਿੱਚ ਸੁਖੇਰਾ ਬੋਦਲਾ 1, ਸੁਖੇਰਾ ਬੋਦਲਾ 2 ਅਤੇ ਸੁਖੇਰਾ ਬੋਦਲਾ 3 ਸ਼ਾਮਲ ਸਨ। ਇਸ ਦਫਤਰ ਵੱਲੋਂ ਜਾਰੀ ਕੀਤੇ ਗਏ ਟੈਂਡਰ ਵਿਚ ਬਰਾਬਰੀ ਸੀ।

ਕਾਰਜਕਾਰੀ ਇੰਜੀਨੀਅਰ ਫਾਜਿਲਕਾ ਨੇ ਦੱਸਿਆ ਕਿ ਮੁਲਾਂਕਣ ਕਮੇਟੀ ਵੱਲੋਂ 20 ਜੂਨ 2023 ਦਿਨ ਮੰਗਲਵਾਰ ਸਮਾਂ ਸਵੇਰੇ 11 ਵਜੇ ਦਫਤਰ ਡਿਪਟੀ ਕਮਿਸ਼ਨਰ, ਫਾਜਿਲਕਾ ਵਿਖੇ ਮੀਟਿੰਗ ਹਾਲ ਵਿੱਚ ਰੇਤ ਖੱਡਾਂ ਨੂੰ ਅਲਾਟ ਕਰਨ ਦਾ ਡਰਾਅ ਕੱਢਿਆ ਜਾਵੇਗਾ। ਟੈਂਡਰ ਪ੍ਰਕਿਰਿਆ ਵਿਚ ਹਿੱਸਾ ਲੈਣ ਵਾਲੇ ਸਾਰੇ ਠੇਕੇਦਾਰਾ/ਸੁਸਾਇਟੀਆਂ ਨੂੰ ਡਰਾਅ ਵਾਲੇ ਦਿਨ ਨਿਰਧਾਰਤ ਸਮੇਂ ਤੇ ਡੀ.ਸੀ.ਦਫਤਰ ਫਾਜਿਲਕਾ ਪੁਹੰਚਣਾ ਹੋਵੇਗਾ ਅਤੇ ਉਨ੍ਹਾਂ ਵੱਲੋਂ ਆਪਣੇ ਖਰਚੇ ਤੇ ਇਸ ਸਾਰੀ ਪ੍ਰਕਿਰਿਆਂ ਦੀ ਵੀਡੀਓ ਰਿਕਾਰਡਿੰਗ ਕਰਨ ਦੀ ਵੀ ਇਜਾਜਤ ਦਿੱਤੀ ਜਾਵੇਗੀ।

CATEGORIES
TAGS
Share This

COMMENTS

Wordpress (0)
Disqus (0 )
Translate