ਬਜਰੰਗ ਪੂਣੀਆਂ ਤੇ ਵਿਨੇਸ਼ ਫੋਗਾਟ ਅੱਜ ਕਾਂਗਰਸ ਵਿੱਚ ਹੋਣਗੇ ਸ਼ਾਮਿਲ
ਕੁਸ਼ਤੀ ਦੇ ਮੈਦਾਨ ਵਿੱਚ ਕਾਮਯਾਬੀ ਦੇ ਝੰਡੇ ਗੱਡਣ ਤੋਂ ਬਾਅਦ ਪਹਿਲਵਾਨ ਬਜਰੰਗ ਪੂਣੀਆਂ ਤੇ ਵਿਨੇਸ਼ ਫਗਾਟ ਅੱਜ ਦੁਪਹਿਰੇ ਕਾਂਗਰਸ ਵਿੱਚ ਸ਼ਾਮਿਲ ਹੋਣਗੇ। ਬੀਤੇ ਦਿਨੀ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹੀ ਕਿਆਸ ਲਾਏ ਜਾ ਰਹੇ ਸਨ ਕਿ ਦੋਨੇ ਪਹਿਲਵਾਨ ਸਿਆਸਤ ਵਿੱਚ ਐਂਟਰੀ ਕਰ ਸਕਦੇ ਹਨ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਚੋਣ ਮੈਦਾਨ ਵਿੱਚ ਵੀ ਆਪਣੀ ਕਿਸਮਤ ਅਜਮਾ ਸਕਦੇ ਹਨ। ਉਧਰ ਭਾਜਪਾ ਆਗੂ ਅਨਿਲ ਬੇਜ ਨੇ ਕਿਹਾ ਕਿ ਦੇਸ਼ ਦੀ ਬੇਟੀ ਤੋਂ ਜੇਕਰ ਵਿਨੇਸ਼ ਫਗਾਟ ਕਾਂਗਰਸ ਦੀ ਬੇਟੀ ਬਣਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਵਿਨੇਸ਼ ਫਗਾਟ ਨੂੰ ਵਿਧਾਨ ਸਭਾ ਚੋਣਾਂ ਵਿੱਚ ਦਾਦਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਜਦੋਂ ਕਿ ਬਜਰੰਗ ਪੂਣੀਆਂ ਨੂੰ ਜਾਟ ਬਹੁਤਾਤ ਵਾਲੇ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਜੋਰਾਂ ਤੇ ਚੱਲ ਰਹੀ ਹੈ।



