ਹਰਿਆਣਾ ਤੋਂ ਰਾਜ ਸਭਾ ਲਈ ਭਾਜਪਾ ਉਮੀਦਵਾਰ ਰੇਖਾ ਸ਼ਰਮਾ ਨਿਰਵਿਰੋਧ ਜੇਤੂ ਰਹੇ,ਮੁੱਖ ਮੰਤਰੀ ਨੂੰ ਦਿੱਤੀ ਵਧਾਈ

ਹਰਿਆਣਾ ਤੋਂ ਬਿਕਰਮਜੀਤ ਸਿੰਘ 14 ਦਸੰਬਰ।

ਭਾਜਪਾ ਦੀ ਉਮੀਦਵਾਰ ਰੇਖਾ ਸ਼ਰਮਾ ਨਿਰਵਿਰੋਧ ਰਾਜਸਭਾ ਮੈਂਬਰ ਚੁਣੀ ਗਈ ਹੈ,ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਹਨਾਂ ਨੂੰ ਵਧਾਈ ਦਿੱਤੀ।
ਬੀਤੇ ਕੱਲ ਹਰਿਆਣਾ ਰਾਜਸਭਾ ਚੋਣਾਂ ਹੋਈਆਂ ਜਿਸ ਵਿੱਚ ਰੇਖਾ ਸ਼ਰਮਾ ਦੇ ਖਿਲਾਫ ਕੋਈ ਵੀ ਉਮੀਦਵਾਰ ਮੈਦਾਨ ਵਿੱਚ ਨਹੀਂ ਸੀ ਅਜਿਹੇ ਵਿੱਚ ਭਾਜਪਾ ਉਮੀਦਵਾਰ ਰੇਖਾ ਸ਼ਰਮਾ ਨਿਰਵਿਰੋਧ ਜਿੱਤ ਪ੍ਰਾਪਤ ਕਰ ਗਏ। ਜਾਣਕਾਰੀ ਅਨੁਸਾਰ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਾਬਕਾ ਪ੍ਰਧਾਨ ਰੇਖਾ ਸ਼ਰਮਾ ਨੇ 10 ਦਸੰਬਰ ਨੂੰ ਆਪਣਾ ਨਾਮਜਦਗੀ ਭਰਿਆ ਸੀ। 13 ਦਸੰਬਰ ਨੂੰ ਨਾਮਜਦਗੀ ਵਾਪਸ ਲੈਣ ਦਾ ਸਮਾਂ ਸੀ ਪਰ ਕੋਈ ਵੀ ਉਮੀਦਵਾਰ ਨਾ ਹੋਣ ਕਾਰਨ ਉਹ ਨਿਰਵਿਰੋਧ ਜੇਤੂ ਚੁਣੇ ਗਏ। ਹਰਿਆਣਾ ਭਵਨ ਵਿੱਚ ਸੂਬਾ ਭਾਜਪਾ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਰੇਖਾ ਸ਼ਰਮਾ 9 ਸਾਲ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰ ਪਰਸਨ ਰਹੇ ਹਨ ਤੇ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਜ਼ਦੀਕੀਆਂ ਵਿੱਚੋਂ ਇੱਕ ਹਨ।

CATEGORIES
Share This

COMMENTS

Wordpress (0)
Disqus (0 )
Translate