12 ਜ਼ਿਲਿਆਂ ਦੇ ਬਦਲੇ DC,108 IAS ਅਫਸਰਾਂ ਦੇ ਤਬਾਦਲੇ,ਵੱਡੀ ਅਫਸਰਸ਼ਾਹੀ ‘ਚ ਵੱਡਾ ਬਦਲਾਅ

ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਰਾਜਸਥਾਨ ਦੀ ਸਰਕਾਰ ਨੇ ਵੀਰਵਾਰ ਨੂੰ 108 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪ੍ਰਸੋਨਲ ਵਿਭਾਗ ਵੱਲੋਂ ਜਾਰੀ ਇਸ ਹੁਕਮ ਵਿੱਚ 20 ਆਈਏਐਸ ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।ਪ੍ਰਸੋਨਲ ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ 12 ਜ਼ਿਲ੍ਹਿਆਂ ਦੇ ਕੁਲੈਕਟਰ ਬਦਲੇ ਗਏ ਹਨ। ਵਿੱਤ ਵਿਭਾਗ ਦੇ ਏਸੀਐਸ ਅਖਿਲ ਅਰੋੜਾ ਅਤੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਆਨੰਦ ਕੁਮਾਰ ਨੂੰ ਨਹੀਂ ਬਦਲਿਆ ਗਿਆ। ਦੋਵੇਂ ਅਧਿਕਾਰੀ ਅਸ਼ੋਕ ਗਹਿਲੋਤ ਸਰਕਾਰ ਦੇ ਕਾਰਜਕਾਲ ਤੋਂ ਹੀ ਇਸ ਅਹੁਦੇ ‘ਤੇ ਹਨ। ਨਵੇਂ ਫੇਰਬਦਲ ਵਿੱਚ ਜੈਪੁਰ ਅਤੇ ਬਾਂਸਵਾੜਾ ਦੇ ਡਿਵੀਜ਼ਨਲ ਕਮਿਸ਼ਨਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।

12 ਜ਼ਿਲ੍ਹਿਆਂ ਵਿੱਚ ਬਦਲੇ ਗਏ ਡੀਐਮ
ਜਾਣਕਾਰੀ ਲਈ ਦੱਸ ਦੇਈਏ ਕਿ ਜੈਪੁਰ, ਜਲੌਰ, ਅਜਮੇਰ, ਬਾੜਮੇਰ, ਸ਼੍ਰੀਗੰਗਾਨਗਰ, ਝੁੰਝਨੂ, ਸੀਕਰ, ਰਾਜਸਮੰਦ, ਚੁਰੂ ਅਤੇ ਅਲਵਰ ਦੇ ਜ਼ਿਲ੍ਹਾ ਮੈਜਿਸਟਰੇਟਾਂ ਦਾ ਤਬਾਦਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੋ ਦੋ ਨਵੇਂ ਜ਼ਿਲ੍ਹਿਆਂ ਦਾ ਗਠਨ ਕੀਤਾ ਗਿਆ ਹੈ, ਦੇਗ ਅਤੇ ਖੈਰਥਲ-ਤਿਜਾੜਾ ਦੀ ਜ਼ਿੰਮੇਵਾਰੀ ਵੀ ਨਵੇਂ ਕੁਲੈਕਟਰ ਨੂੰ ਸੌਂਪ ਦਿੱਤੀ ਗਈ।

CATEGORIES
TAGS
Share This

COMMENTS

Wordpress (0)
Disqus (0 )
Translate