ਪਹਿਲਵਾਨ ਬਜਰੰਗ ਪੂਣੀਆਂ ਤੇ ਵਿਨੇਸ਼ ਫੋਗਾਟ ਹੋਏ ਕਾਂਗਰਸ ਵਿੱਚ ਸ਼ਾਮਿਲ

ਕੁਸ਼ਤੀ ਦੇ ਦੰਗਲ ਵਿੱਚ ਲੋਹਾ ਮਨਵਾਉਣ ਵਾਲੇ ਨਾਮੀ ਖਿਡਾਰੀ ਬਜਰੰਗ ਪੂਣੀਆਂ ਤੇ ਮਨੇਸ਼ ਫੋਗਾਟ ਨੇ ਹੁਣ ਸਿਆਸੀ ਦੰਗਲ ਵਿੱਚ ਕਦਮ ਰੱਖਦਿਆਂ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ। ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਹਨਾਂ ਨੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੇ ਘਰ ਉਹਨਾਂ ਨਾਲ ਮੁਲਾਕਾਤ ਕੀਤੀ। ਉਸ ਤੋਂ ਬਾਅਦ ਸ਼੍ਰੀ ਕੇਸੀ ਵੇਨੂ ਗੋਪਾਲ ਤੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਵੱਲੋਂ ਵਿਨੇਸ਼ ਫੋਗਾਟ ਤੇ ਬਜਰੰਗ ਪੂਣੀਆਂ ਨੂੰ ਕਾਂਗਰਸ ਦੀ ਮੈਂਬਰਸ਼ਿਪ ਦਿੱਤੀ ਗਈ।
ਇਸ ਮੌਕੇ ਤੇ ਕੇਸੀ ਵੇਨੂ ਗੋਪਾਲ ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਦੇਸ਼ ਦਾ ਮਾਣ ਸ਼੍ਰੀ ਬਜਰੰਗ ਪੂਣੀਆਂ ਤੇ ਵਿਨੇਸ਼ ਫੋਗਾਟ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ।
ਇਸ ਮੌਕੇ ਤੇ ਵਿਨੇਸ਼ ਫੋਗਾਟ ਤੇ ਬਜਰੰਗ ਪੂਣੀਆਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਸੜਕਾਂ ਤੇ ਘਸੀਟਿਆ ਜਾ ਰਿਹਾ ਸੀ ਤਾਂ ਉਦੋਂ ਬੀਜੇਪੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਉਹਨਾਂ ਦੇ ਨਾਲ ਖੜੀਆਂ ਸਨ। ਜਿਵੇਂ ਅਸੀਂ ਰੈਸਲਿੰਗ ਵਿੱਚ ਮਿਹਨਤ ਕੀਤੀ ਉਸੇ ਤਰ੍ਹਾਂ ਦੇਸ਼ ਦੀ ਸੇਵਾ ਲਈ ਅਸੀਂ ਰਾਜਨੀਤੀ ਵਿੱਚ ਵੀ ਪੂਰੀ ਮਿਹਨਤ ਨਾਲ ਕੰਮ ਕਰਾਂਗੇ ਤੇ ਕਿਤੇ ਵੀ ਜਿੱਥੇ ਅੱਤਿਆਚਾਰ ਹੋਇਆ ਉੱਥੇ ਤੁਹਾਡੇ ਨਾਲ ਖੜੇ ਨਜ਼ਰ ਆਵਾਂਗੇ।

CATEGORIES
Share This

COMMENTS

Wordpress (0)
Disqus (0 )
Translate