ਦਾਦੀ ਨੂੰ ਭਜਾ ਕੇ ਲੈ ਗਿਆ ਪੋਤਾ

ਕਰਨਾਲ 22 ਦਸੰਬਰ। ਹਰਿਆਣਾ ਦੇ ਕਰਨਾਲ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ 20 ਸਾਲ ਦਾ ਨੌਜਵਾਨ 40 ਸਾਲ ਦੀ ਆਪਣੀ ਰਿਸ਼ਤੇਦਾਰ ਔਰਤ ਨੂੰ ਭਜਾ ਕੇ ਲੈ ਗਿਆ। 40 ਸਾਲਾ ਔਰਤ ਪੰਜ ਬੱਚਿਆਂ ਦੀ ਮਾਂ ਹੈ ਤੇ ਨੌਜਵਾਨ ਉਸ ਦਾ ਪੋਤਰਾ ਲੱਗਦਾ ਹੈ। ਜਾਣਕਾਰੀ ਦਿੰਦੇ ਆ ਨੌਜਵਾਨ ਦੇ ਚਾਚੇ ਨੇ ਦੱਸਿਆ ਕਿ ਉਸ ਦੇ ਭਤੀਜੇ ਦੀ ਉਮਰ ਹਾਲੇ 20 ਸਾਲ ਹ ਜਦੋਂ ਕਿ ਔਰਤ 40 ਸਾਲ ਦੀ ਹੈ। ਔਰਤ ਰਿਸ਼ਤੇ ਵਿੱਚ ਨੌਜਵਾਨ ਦੀ ਦਾਦੀ ਲੱਗਦੀ ਹੈ। ਨੌਜਵਾਨ ਘਰੋਂ ਦੁਬਈ ਜਾਣ ਦਾ ਕਹਿ ਕੇ ਚਲਾ ਗਿਆ ਸੀ ਪਰ ਡੇਢ ਮਹੀਨੇ ਤੋਂ ਉਸ ਨਾਲ ਪਰਿਵਾਰਕ ਮੈਂਬਰਾਂ ਦਾ ਕੋਈ ਸੰਪਰਕ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਲੜਕੇ ਨਾਲ ਕੋਈ ਅਣਹੋਣੀ ਵੀ ਵਾਪਰ ਸਕਦੀ ਹੈ। ਉਧਰ ਦੂਜੇ ਪਾਸੇ ਔਰਤ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਉਹਨਾਂ ਦੀ ਨੂੰਹ ਨੂੰ ਭਜਾ ਕੇ ਲੈ ਗਿਆ। ਉਹ ਗਹਿਣੇ ਵੀ ਨਾਲ ਲੈ ਗਏ।

CATEGORIES
Share This

COMMENTS

Wordpress (0)
Disqus (0 )
Translate