ਹਿੰਮਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ 2022 ਵਿੱਚ ਭਾਗ ਲੈਣ ਜਾ ਰਹੇ ਬੱਚਿਆਂ ਨੂੰ 5100 ਭੇਟ
ਬੱਲੂਆਣਾ 5 ਦਸੰਬਰ,( ਪੋਸਟ ਮੇਲ ਬਿਊਰੋ) ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ ਹਿੰਮਤਪੁਰਾ ਆਪਣੀਆਂ ਪ੍ਰਾਪਤੀਆਂ ਕਾਰਨ ਹੁਣ ਤੱਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਕਈ ਮੀਲ ਪੱਥਰ ਕਾਇਮ ਕਰ ਚੁੱਕਾ ਹੈ। ਇਸੇ ਕੜੀ ਤਹਿਤ ਦਸੰਬਰ 2022 ਵਿੱਚ ਹੋਣ ਜਾ ਰਹੀਆਂ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਵੀ ਅੱਜ ਇਸ ਸਕੂਲ ਦੇ ਵਿਦਿਆਰਥੀ ਸ਼ਤਰੰਜ (ਕੁੜੀਆਂ) ਅਤੇ ਖੋ-ਖੋ (ਕੁੜੀਆਂ) ਵਿੱਚ ਭਾਗ ਲੈਣ ਗਏ। ਉਨ੍ਹਾਂ ਨੂੰ ਅਸ਼ੀਰਵਾਦ ਦੇਣ ਪਿੰਡ ਦੇ ਸਾਬਕਾ ਸਰਪੰਚ ਸ਼੍ਰੀ ਸੁਸ਼ੀਲ ਕੁਮਾਰ, ਮੈਂਬਰ ਪੰਚਾਇਤ ਜਨਕਰਾਜ, ਪਤਵੰਤੇ ਸੱਜਣ ਸ਼੍ਰੀ ਪ੍ਰਵੀਨ ਕੁਮਾਰ ਕੜਵਾਸਰਾ, ਸ਼੍ਰੀ ਵਿਨੋਦ ਕੁਮਾਰ, ਸ. ਹਰਜਿੰਦਰ ਸਿੰਘ ਅਤੇ ਹੋਰ ਮੋਹਤਬਾਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਸਾਬਕਾ ਸਰਪੰਚ ਸ਼੍ਰੀ ਸੁਸ਼ੀਲ ਕੁਮਾਰ ਜੀ ਦੁਆਰਾ ਬੱਚਿਆਂ ਨੂੰ 5100 ਰੁਪਏ ਭੇਟ ਕੀਤੇ ਗਏ ਅਤੇ ਮੈਂਬਰ ਪੰਚਾਇਤ ਸ਼੍ਰੀ ਜਨਕਰਾਜ ਅਤੇ ਸ਼੍ਰੀ ਪ੍ਰਵੀਨ ਕੁਮਾਰ ਕੜਵਾਸਰਾ ਜੀ ਦੁਆਰਾ ਵੀ ਪੰਜ-ਪੰਜ ਸੌ ਰੁਪਏ ਬੱਚਿਆਂ ਨੂੰ ਅਸ਼ੀਰਵਾਦ ਦੇ ਰੂਪ ਵਿੱਚ ਭੇਟ ਕੀਤੇ ਗਏ। ਉਨ੍ਹਾਂ ਬੱਚਿਆਂ ਤੋਂ ਸੂਬਾ ਪੱਧਰੀ ਖੇਡਾਂ ਵਿੱਚ ਵੀ ਮੱਲਾਂ ਮਾਰਨ ਦੀ ਆਸ ਪ੍ਰਗਟਾਈ। ਵਿਦਿਆਰਥੀਆਂ ਨੇ ਵੀ ਪੂਰੀ ਜੀਅ-ਜਾਨ ਨਾਲ ਆਪਣਾ ਬਿਹਤਰ ਪ੍ਰਦਰਸ਼ਨ ਕਰਨ ਦਾ ਵਾਅਦਾ ਕੀਤਾ। ਵਿਦਿਆਰਥੀਆਂ ਨੂੰ ਵਿਦਾ ਕਰਨ ਸਮੇਂ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਸਕੂਲ ਮੁਖੀ ਸੀਐਚਟੀ ਸ਼੍ਰੀ ਅਭੀਜੀਤ ਵਧਵਾ, ਮਾਸਟਰ ਜਗਦੀਸ਼ ਚੰਦਰ ਅਤੇ ਸਕੂਲ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਸੀ।