ਭਾਸ਼ਾ ਵਿਭਾਗ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਪੰਜਾਬੀ ਦੇ ਨਾਮਵਰ ਕਵੀ ਪ੍ਰੋਫੈਸਰ ਡਾ. ਗੁਰਸੇਵਕ ਲੰਬੀ ਨਾਲ ਰੂਬਰੂ ਸਮਾਗਮ ਦਾ ਆਯੋਜਨ
ਫਾਜ਼ਿਲਕਾ, 30 ਦਸੰਬਰ
ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਪੰਜਾਬੀ ਦੇ ਨਾਮਵਰ ਕਵੀ ਪ੍ਰੋਫੈਸਰ ਡਾ. ਗੁਰਸੇਵਕ ਲੰਬੀ ਪੰਜਾਬੀ ਯੁਨੀਵਰਸਟਿੀ ਪਟਿਆਲਾ ਨਾਲ ਰੂਬਰੂ ਸਮਾਗਮ ਦਾ ਆਯੋਜਨ ਸਥਾਨਕ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਵਿਖੇ ਕਰਵਾਇਆ ਗਿਆ।
ਜਿਲ੍ਹਾ ਭਾਸ਼ਾ ਅਫਸਰ ਫਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਡਾ. ਗੁਰਸੇਵਕ ਲੰਬੀ ਦਾ ਸਵਾਗਤ ਕਰਦਿਆਂ ਕਿਹਾ ਕਿ ਦਫਤਰ ਭਾਸ਼ਾ ਵਿਭਾਗ ਫਾਜ਼ਿਲਕਾ ਦੇ ਸਥਾਪਤ ਹੋਣ ਨਾਲ ਜ਼ਿਲੇ੍ਹ ਵਿਚ ਸਾਹਿਤਕ ਤੇ ਕਲਾਤਮਕ ਗਤੀਵਿਧੀਆਂ ਵਿਚ ਵਾਧਾ ਹੋਇਆ ਹੈ। ਡਾ. ਵੀਰਪਾਲ ਕੌਰ ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ—ਨਿਰਦੇਸ਼ਾ ਹੇਠ ਅਗਲੇ ਵਰ੍ਹੇ ਵੀ ਸਾਹਿਤਕ ਗਤੀਵਿਧੀਆਂ ਵਿਚ ਲਗਾਤਾਰਤਾ ਬਣਾਈ ਜਾਵੇਗੀ ਅਤੇ ਜ਼ਿਲ੍ਹਾ ਫਾਜ਼ਿਲਕਾ ਵਿਚ ਹੋਰ ਸਾਰਥਕ ਕਾਰਜ ਕੀਤੇ ਜਾਣਗੇ।
ਮੰਚ ਸੰਚਾਲਕ ਸ੍ਰੀ ਅਭੀਜੀਤ ਵਧਵਾ ਨੇ ਡਾ. ਗੁਰਸੇਵਕ ਲੰਬੀ ਦੀ ਜਾਣ—ਪਛਾਣ ਤੇ ਉਨ੍ਹਾਂ ਦੇ ਸਾਹਿਤਕ ਕਾਰਜਾਂ ਬਾਰੇ ਸਰੋਤਿਆਂ ਨੂੰ ਕਰਕੇ ਦੱਸਿਆ। ਪ੍ਰਧਾਨਗੀ ਮੰਡਲ ਵਿਚ ਡਾ. ਵਿਜੈ ਗਰੋਵਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਸ੍ਰੀ ਆਤਮਾ ਰਾਮ ਰੰਜਨ, ਡਾ. ਚੰਦਰ ਅਦੀਬ ਸ਼ਾਮਲ ਸਨ। ਡਾ. ਗੁਰਸੇਵਕ ਲੰਬੀ ਨੇ ਆਪਣੀਆਂ ਕਵਿਤਾਵਾਂ ਕਿਰਤੀ, ਮੋਬਾਇਲ ਟਾਵਰ, ਮਾਏ ਨੀ ਮੈਂ ਜ਼ੋਗੀ ਹੋਣਾ, ਬਰਾਂਡ ਪੇਸ਼ ਕੀਤੀਆਂ ਅਤੇ ਆਪਣੇ ਚੁਣੀਦਾ ਸ਼ੇਅਰ ਪੇਸ਼ ਕੀਤੇ ਜਿਸ ਉਪਰੰਤ ਸਰੋਤਿਆਂ ਦੀਆਂ ਭਰਪੂਰ ਤਾੜੀਆਂ ਪ੍ਰਾਪਤ ਕੀਤੀਆਂ।ਉਨ੍ਹਾਂ ਨੇ ਸਰੋਤਿਆਂ ਦੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ।
ਸ੍ਰੀ ਆਤਮਾ ਰਾਮ ਰੰਜਨ ਨੇ ਆਪਣੀ ਕਵਿਤਾ ਦੀ ਪੇਸ਼ਕਾਰੀ ਕੀਤੀ, ਉਥੇ ਡਾ. ਚੰਦਰ ਅਦੀਬ ਨੇ ਡਾ. ਗੁਰਸੇਵਕ ਲੰਬੀ ਦੀ ਕਵਿਤਾ ਵਿਚਲੇ ਸਮਾਜਿਕ ਤੱਤਾਂ ਅਤੇ ਸਮਾਜਿਕ ਪੀੜ੍ਹ ਦੀ ਗੱਲ ਕੀਤੀ।ਇਸ ਮੌਕੇ ਜਗਜੋਤ ਸਿੰਘ ਅਤੇ ਗੁਲਜਿੰਦਰ ਕੌਰ ਨੇ ਸਾਹਿਤਕ ਗੀਤਾਂ ਰਾਹੀਂ ਕਮਾਲ ਦੀ ਪੇਸ਼ਕਾਰੀ ਕੀਤੀ। ਡਾ. ਵਿਜੈ ਗਰੋਵਰ ਵੱਲੋਂ ਡਾ. ਗੁਰਸੇਵਕ ਲੰਬੀ ਦੀ ਲੋਕ ਹਿਤੈਸ਼ੀ ਤੇ ਸਮਾਜਿਕ ਸਰੋਕਾਰਾਂ ਦੀ ਕਵਿਤਾ ਦੀ ਪ੍ਰਸੰਸਾ ਕੀਤੀ, ਉਥੇ ਆਏ ਹੋਏ ਸਾਹਿਤ ਰਸੀਆਂ ਦਾ ਧੰਨਵਾਦ ਕੀਤਾ।ਡਾ. ਗੁਰਸੇਵਕ ਲੰਬੀ ਅਤੇ ਪ੍ਰੀ ਗੁਰਵਿੰਦਰ ਸੋਨੀ ਨੂੰ ਪ੍ਰੋ. ਗੁਰਰਾਜ ਚਹਿਲ, ਡਾ. ਤਰਸੇਮ ਸ਼ਰਮਾ, ਸ੍ਰੀ ਰਾਕੇਸ਼ ਰਹੇਜਾ, ਸ. ਹਰਜਿੰਦਰ ਬਹਾਵਾਲੀਆ, ਦੀਪਕ ਕੰਬੋਜ਼, ਨਵਤੇਜ਼ ਚਹਿਲ, ਸੰਜੀਵ ਗਿਲਹੋਤਰਾ ਵੱਲੋਂ ਯਾਦਗਾਰੀ ਚਿੰਨ ਭੇਟ ਕੀਤਾ ਗਿਆ।
ਇਸ ਰੁਬਰੂ ਸਮਾਗਮ ਵਿਚ ਸ਼ਿਰਕਤ ਕਰਨ ਲਈ ਸ. ਭੁਪਿੰਦਰ ਸਿੰਘ, ਸ. ਰਵਿੰਦਰ ਸਿੰਘ ਵਕੀਲ, ਰਾਹੁਲ ਬਾਘਲਾ, ਸੁਖਜੀਤ ਸਿੰਘ ਦਾਨੇਵਾਲੀਆ, ਰਵੀਕਾਂਤ ਮਿਤਲ, ਗੀਤਾ ਵਧਵਾ, ਅਭਿਸ਼ੇਕ ਕਟਾਰੀਆ, ਗੁਰਤੇਜ਼ ਬੁਰਜਾ, ਰਾਜ ਕੁਮਾਰ ਕੰਬੋਜ਼, ਬੋਬੀ ਸੰਧਾ, ਹਰਮੀਤ ਮੀਤ, ਸਿਮਰਨ ੀਜਤ ਕੌਰ, ਤਾਨੀਆ ਮਨਚੰਦਾ, ਸੋਨੂੰ, ਪਰਮਿੰਦਰ ਸਿੰਘ ਰੰਧਾਵਾ, ਸੁਖਜੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਸਾਹਿਤ ਨੂੰ ਪਿਆਰ ਕਰਨ ਵਾਲੇ ਸਾਥੀ ਪਹੁੰਚੇ।