ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ ਦਸਵੀਂ ਕਲਾਸ ਦੇ ਨਤੀਜੇ, ਇਸ ਲਿੰਕ ਤੇ ਕਲਿੱਕ ਕਰਕੇ ਵੇਖੋ ਨਤੀਜਾ

ਇੱਕੋ ਸਕੂਲ ਦੀਆਂ ਕੁੜੀਆਂ ਰਹੀਆਂ ਪਹਿਲੇ ਤੇ ਦੂਜੇ ਸਥਾਨ ਤੇ

ਐਸਏਐੱਸ ਨਗਰ 18 ਅਪ੍ਰੈਲ।ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਨਤੀਜਿਆਂ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ ਹੈ। ਪਹਿਲੇ ਸਥਾਨ ਤੇ ਲੁਧਿਆਣਾ ਦੀ ਅਦਿੱਤੀ ਰਹੀ ਹੈ ਜਦੋਂ ਕਿ ਦੂਜੇ ਸਥਾਨ ਤੇ ਹੀ ਉਸੇ ਸਕੂਲ ਦੀ ਵਿਦਿਆਰਥਣ ਅਲੀਸ਼ਾ ਸ਼ਰਮਾ ਰਹੀ। ਜੇਕਰ ਤੁਸੀਂ ਵੇਖਣਾ ਚਾਹੁੰਦੇ ਹੋ ਦਸਵੀਂ ਕਲਾਸ ਦਾ ਰਿਜ਼ਲਟ ਤਾਂ ਵਿਭਾਗ ਦੀ ਅਧਿਕਾਰਤ ਵੈਬਸਾਈਟ pseb.ac.in ਉਪਰ ਜਾ ਕੇ ਆਪਣਾ ਰਿਜ਼ਲਟ ਵੇਖ ਸਕਦੇ ਹੋ। ਤੇਜਾ ਸਿੰਘ ਸੁਤੰਤਰ ਮਮੋਰੀਅਲ ਸੀਨੀਅਰ ਸੈਕੈਂਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਅਦਿੱਤੀ ਪੁੱਤਰੀ ਅਜੇ ਕੁਮਾਰ ਨੇ 650 ਵਿੱਚੋਂ 650 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਇਸੇ ਸਕੂਲ ਦੀ ਵਿਦਿਆਰਥਨ ਅਲੀਸ਼ਾ ਸ਼ਰਮਾ ਪੁੱਤਰੀ ਮਹਿੰਦਰ ਸ਼ਰਮਾ ਨੇ 645 ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਬਰ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਨਵਾਂ ਤਨੇਲ ਤਹਿਸੀਲ ਬਾਬਾ ਬਕਾਲਾ ਦੀ ਕਰਮਨ ਪ੍ਰੀਤ ਕੌਰ ਪੁੱਤਰੀ ਜਗਰੂਪ ਸਿੰਘ ਨੇ 645 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਜੇਕਰ ਤੁਸੀਂ ਆਪਣਾ ਜਾਂ ਆਪਣੇ ਕਿਸੇ ਮਿੱਤਰ ਦਾ ਰਿਜ਼ਲਟ ਦੇਖਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰੋ।

PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।

ਹੋਮ ਪੇਜ ‘ਤੇ ਉਪਲਬਧ PSEB 10th Result 2024 ਲਿੰਕ ‘ਤੇ ਕਲਿੱਕ ਕਰੋ।

ਇੱਕ ਨਵਾਂ ਪੇਜ ਖੁੱਲੇਗਾ।

ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿਟ ਬਟਨ ‘ਤੇ ਕਲਿੱਕ ਕਰੋ।

ਇਸ ਤੋਂ ਬਾਅਦ ਤੁਹਾਡਾ PSEB 10th Result 2024 ਸਕ੍ਰੀਨ ‘ਤੇ ਦਿਖਾਈ ਦੇਵੇਗਾ।

ਨਤੀਜਾ ਚੈੱਕ ਕਰੋ ਅਤੇ ਪੰਨਾ ਡਾਊਨਲੋਡ ਕਰੋ।

ਦਸਵੀਂ ਕਲਾਸ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਹੋ ਕੇ 5 ਮਾਰਚ ਤੱਕ ਚਲੀਆਂ ਜਿਸ ਵਿੱਚ 3 ਲੱਖ ਤੋਂ ਵੱਧ ਬੱਚਿਆਂ ਨੇ ਪ੍ਰੀਖਿਆ ਦਿੱਤੀ।

ਜੇਕਰ ਤੁਸੀਂ ਮੈਸੇਜ ਰਾਹੀਂ ਆਪਣਾ ਰਿਜ਼ਲਟ ਵੇਖਣਾ ਚਾਹੁੰਦੇ ਹੋ ਤਾਂ ਹੇਠਾਂ ਲਿਖੀ ਜਾਣਕਾਰੀ ਨੂੰ ਫੋਲੋ ਕਰੋ।

PSEB ਦੇ ਵਿਦਿਆਰਥੀ ਹੇਠਾਂ ਦਿੱਤੇ ਕਦਮਾਂ ਦੀ ਵਰਤੋਂ ਕਰਕੇ ਆਪਣੇ 10ਵੀਂ ਜਮਾਤ ਦੇ ਨਤੀਜੇ SMS ਰਾਹੀਂ ਦੇਖ ਸਕਦੇ ਹਨ।

ਆਪਣੀ ਮੈਸੇਜਿੰਗ ਐਪ ਖੋਲ੍ਹੋ।

ਆਪਣੇ ਰੋਲ ਨੰਬਰ ਤੋਂ ਬਾਅਦ “PB10” ਟਾਈਪ ਕਰੋ।

56767650 ‘ਤੇ ਸੁਨੇਹਾ ਭੇਜੋ।

ਆਪਣੇ ਨਤੀਜੇ ਦੀ ਡਿਲਿਵਰੀ ਦੀ ਉਡੀਕ ਕਰੋ,ਜੋ ਜਲਦੀ ਹੀ ਭੇਜਿਆ ਜਾਵੇਗਾ।

CATEGORIES
Share This

COMMENTS

Wordpress (0)
Disqus (0 )
Translate