ਲਰਨ ਐਂਡ ਗ੍ਰੋਅ ਪ੍ਰੋਗਰਾਮ ਸਰਕਾਰੀ ਹਾਈ ਸਕੂਲ ਮੌਜਮ ਵਿਖੇ ਵਿਦਿਆਰਥੀਆਂ ਦੇ ਉਜੱਵਲ ਭਵਿੱਖ ਦੀ ਸਿਰਜਣਾ ਲਈ ਕੀਤਾ ਮਾਰਗਦਰਸ਼ਨ

ਸਮੇਂ ਦੀ ਵੰਡ ਅਤੇ ਸਖਤ ਮਿਹਨਕ ਕਰਕੇ ਮਿਥੇ ਟੀਚੇ ਨੂੰ ਕੀਤਾ ਜਾ ਸਕਦਾ ਹੈ ਪੂਰਾ-ਅਸ਼ੋਕ ਕੁਮਾਰ

ਫਾਜ਼ਿਲਕਾ 6 ਅਗਸਤ
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸ਼ੁਰੂ ਕੀਤੇ ਨਿਵੇਕਲੇ ਲਰਨ ਐਂਡ ਗ੍ਰੋਅ ( ਸਿਖੋ ਤੇ ਵਧੋ ) ਪ੍ਰੋਗਰਾਮ ਦੇ ਦੂਜੇ ਫੇਜ਼ ਦੀ ਲੜੀ ਤਹਿਤ ਸਰਕਾਰੀ ਹਾਈ ਸਕੂਲ ਮੌਜਮ ਫਾਜ਼ਿਲਕਾ ਅਧੀਨ ਵਿਦਿਆਰਥੀਆਂ ਨੂੰ ਦਸਵੀ ਜਮਾਤ ਤੋਂ ਬਾਅਦ ਹੀ ਆਪਣੇ ਟੀਚੇ ਨੂੰ ਨਿਰਧਾਰਤ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜ਼ੋ ਭਵਿੱਖ ਵਿਚ ਚੰਗੇ ਮੁਕਾਮਾਂ ਤੇ ਪਹੁੰਚਿਆ ਜਾ ਸਕੇ।
ਲਰਨ ਐਂਡ ਗ੍ਰੋਅ ਪ੍ਰੋਗਰਾਮ ਦੇ ਦੂਜੇ ਫੇਜ਼ ਦੀ ਲੜੀ ਤਹਿਤ ਮੁੱਖ ਮਹਿਮਾਨ ਵਜੋਂ ਤਹਿਸੀਲ ਭਲਾਈ ਅਫਸਰ ਸ੍ਰੀ ਅਸ਼ੋਕ ਕੁਮਾਰ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਜਿੰਦਗੀ ਵਿੱਚ ਟੀਚਾ ਨਿਰਧਾਰਤ ਕਰਨਾ ਚਾਹੀਦਾ। ਸਮੇ ਦੀ ਯੋਗ ਤਰੀਕੇ ਅਨੁਸਾਰ ਵੰਡ ਕਰਕੇ ਅਤੇ ਸਖਤ ਮਿਹਨਤ ਰਾਹੀਂ ਆਪਣੀ ਮੰਜਲ *ਤੇ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਬੱਚਿਆ ਨੂੰ ਦੱਸਿਆ ਕਿ ਜਿੰਦਗੀ ਵਿਚ ਸਫਲਤਾ ਬਹੁਤ ਜਰੂਰੀ ਹੈ ਪਰ ਜੇਕਰ ਅਸੀ ਜਿੰਦਗੀ ਦੇ ਕਿਸੇ ਪੜਾਅ ਤੇ ਸਫਲ ਨਹੀਂ ਹੁੰਦੇ ਤਾਂ ਇਹ ਨਹੀਂ ਕਿ ਹਾਰ ਮਨ ਲਓ। ਸਗੋ ਹੋਰ ਮਿਹਨਤ ਕਰਕੇ ਉਸ ਹਾਰ ਨੂੰ ਜਿਤ ਵਿਚ ਬਦਲਣ ਦੀ ਜਿਦ ਹੋਣੀ ਚਾਹੀਦੀ ਹੈ।  ਬੱਚਿਆ ਨਾਲ ਵਿਚਾਰ ਵਟਾਂਦਰਾ ਕਰਦਿਆ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸੰਸਕਾਰ ਕਦੇ ਵੀ ਨਹੀਂ ਭੁਲਣੇ ਚਾਹੀਦੇ ਅਤੇ ਜਿੰਦਗੀ ਵਿੱਚ ਸਫਲ ਹੋਣ ਲਈ ਮਾਤਾ-ਪਿਤਾ ਆਪਣੇ ਗੁਰੂਆਂ ਦੀ ਇਜਤ ਕਰਨਾ ਬਹੁਤ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਤਕਨੀਕੀ ਯੁੱਗ ਵਿਚ ਇੰਟਰਨੈਟ, ਸੋਸ਼ਲ ਮੀਡੀਆ ਆਦਿ ਪਲੇਟਫਾਰਮਾਂ *ਤੇ ਹਰੇਕ ਵਿਸ਼ੇ ਸਬੰਧੀ ਅਥਾਹ ਜਾਣਕਾਰੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲੇਟਫਾਰਮਾਂ ਦੀ ਮਦਦ ਨਾਲ ਅਸੀਂ ਕਿਸੇ ਵੀ ਵਿਸ਼ੇ ਸਬੰਧੀ ਜਾਣਕਾਰੀ ਨੂੰ ਮੁਫਤ ਪ੍ਰਾਪਤ ਕਰ ਸਕਦੇ ਹਾਂ ਤੇ ਆਪਣੇ ਭਵਿੱਖ ਨੂੰ ਉਜਵਲ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਿਖੋ ਤੇ ਵਧੋ ਪ੍ਰੋਜੈਕਟ ਦਾ ਉਦੇਸ਼ ਤਾਂ ਹੀ ਪੂਰਾ ਹੁੰਦਾ ਹੈ ਕਿ ਅਸੀਂ ਆਪਣੇ ਆਲੇ—ਦੁਆਲੇ ਤੋਂ ਸਿਖਿਏ ਤੇ ਉਸ *ਤੇ ਅਮਲ ਕਰਦੇ ਹੋਏ ਅਗੇ ਵਧੀਏ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਸਕਾਰਾਤਮਕ ਢੰਗ ਨਾਲ ਹੀ ਕੀਤੀ ਜਾਵੇ ਕਿਉਂ ਜ਼ੋ ਇਸਦੇ ਗਲਤ ਪ੍ਰਭਾਵ ਵੀ ਹਨ, ਇਸ ਨੂੰ ਚੰਗੇ ਪੱਖੋਂ ਹੀ ਰੋਜਮਰਾ ਦੀ ਜਿੰਦਗੀ ਵਿਚ ਅਪਣਾਇਆ ਜਾਵੇ।
ਬੱਚਿਆ  ਨੇ ਕਰੀਅਰ ਨੂੰ ਚੁਨਣ ਦੇ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਮੁੱਖ ਮਹਿਮਾਨ ਨੇ ਬੱਚਿਆ ਦਾ ਮਾਰਗਦਰਸ਼ਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਨਾਲ ਲਰਨ ਤੇ ਗਰੋਅ ਪ੍ਰੋਗਰਾਮ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ।
ਇਸ ਦੌਰਾਨ ਸਿਖਿਆ ਵਿਭਾਗ ਤੋਂ ਨੋਡਲ ਅਫਸਰ ਵਿਜੈ ਪਾਲ ਨੇ ਮੁੱਖ ਮਹਿਮਾਨ ਦਾ ਵਿਦਿਆਰਥੀਆਂ ਨੁੰ ਉਨ੍ਹਾਂ ਦੇ ਉਜਵਲ ਭਵਿੱਖ ਪ੍ਰਤੀ ਜਾਗਰੂਕ ਕਰਨ ਅਤੇ ਪ੍ਰਸ਼ਾਸਨ ਵੱਲੋਂ ਚੱਲ ਰਹੇ ਲਰਨ ਤੇ ਗਰੋਅ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਪ੍ਰਿੰਸੀਪਲ ਤੇ ਸਟਾਫ ਦਾ ਇਸ ਸੈਸ਼ਨ ਨੂੰ ਸਫਲ ਬਣਾਉਣ *ਤੇ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਮੁੱਖ ਅਧਿਆਪਕ ਮਨਜਿੰਦਰ ਸਿੰਘ, ਕੈਰੀਅਰ ਗਾਈਡੈਂਸ ਇਨਚਾਰਜ ਸ੍ਰੀਮਤੀ ਰਿੰਪਲ ਅਤੇ  ਸਟਾਫ ਸ਼੍ਰੀਮਤੀ ਨੀਰੂ ਬਾਲਾ, ਸ਼੍ਰੀਮਤੀ ਰੀਤੂ, ਸ਼੍ਰੀਮਤੀ ਪ੍ਰੋਮਿਲਾ ਸਿਡਾਣਾ,ਗਗਨਜੌਤ,ਅਦਿੱਤੀ ਅਨੇਜਾ , ਕਮਲਜੀਤ ਸਿੰਘ ਅਤੇ ਭਾਰਤੀ ਫਾਊਡੇਸ਼ਨ ਦਾ ਮੰਗਾ ਸਿੰਘ ਆਦਿ ਸਕੂਲ ਸਟਾਫ ਮੌਜੂਦ ਸੀ।

CATEGORIES
Share This

COMMENTS

Wordpress (0)
Disqus (0 )
Translate