ਗੋਪੀਚੰਦ ਕਾਲਜ ਵਿੱਚ ਸਾਲ 2024 ਕਾਨਵੋਕੇਸ਼ਨ ਦਾ ਸਫਲ ਆਯੋਜਨ

ਅਬੋਹਰ। ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਅਕਾਦਮਿਕ ਅਤੇ ਸਭਿਆਚਾਰਕ ਖੇਤਰ ਵਿੱਚ ਹਮੇਸ਼ਾ ਹੀ ਇਲਾਕੇ ਭਰ ਵਿੱਚ ਮੋਹਰੀ ਰਿਹਾ ਹੈ। ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਤੇ ਯੋਗ ਨੁਮਾਇੰਦਗੀ ਅਧੀਨ ਡਾਕਟਰ ਰਾਜਕੁਮਾਰ (ਮੁਖੀ, ਮੈਥੇਮੈਟਿਕਸ ਵਿਭਾਗ) ਅਤੇ ਡਾ. ਸ਼ਕੁੰਤਲਾ ਮਿੱਡਾ (ਮੁਖੀ, ਪੰਜਾਬੀ ਵਿਭਾਗ) ਦੀ ਦੇਖਰੇਖ ਹੇਠ ਮਿਤੀ 31 ਮਾਰਚ 2024 ਨੂੰ ਕਾਲਜ ਵਿੱਚ ਕਾਨਵੋਕੇਸ਼ਨ ਕਰਵਾਈ ਗਈ। ਇਸ ਮੌਕੇ ਪ੍ਰੋਫੈਸਰ ਸੰਜੇ ਕੌਸ਼ਿਕ (ਡੀਨ, ਕਾਲਜ ਡਿਵੈਲਪਮੈਂਟ ਕੌਂਸਲ) ICSSR ਡਾਇਰੈਕਟਰ, ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੁੱਖ ਮਹਿਮਾਨ ਦੇ ਕਾਲਜ ਪੁੱਜਦਿਆਂ ਹੀ NCC ਕੈਡਟਸ ਦੇ ਵੱਲੋ ਸਲਾਮੀ ਦੇ ਕੇ , ਤਿਲਕ ਲਗਾ ਕੇ  ਅਤੇ ਫੁੱਲਾਂ ਦੀ ਵਰਖਾ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ। ਉਪਰੰਤ ਮੁੱਖ ਮਹਿਮਾਨ, ਮਹਿਮਾਨਾਂ ਅਤੇ ਸਮੂਹ ਸਟਾਫ ਨੇ ਅਕੈਡਮਿਕ ਪ੍ਰੋਸੈਸ਼ਨ ਵਿੱਚ ਭਾਗ ਲਿਆ। ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਦੇ ਵੱਲ਼ੋ ਕਾਨਵੋਕੇਸ਼ਨ ਦੇ ਸ਼ੁਰੂਆਤ ਵਿੱਚ ਮੁੱਖ ਮਹਿਮਾਨਾਂ ਅਤੇ ਸਮੂਹ ਵਿਦਿਆਰਥਣਾਂ ਨੂੰ ਸਵਾਗਤ ਪ੍ਰਸਤਾਵ ਦਿੱਤਾ ਗਿਆ। ਪ੍ਰੋਫੈਸਰ ਸੰਜੇ ਕੌਸ਼ਿਕ ਨੇ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਨੂੰ ਇਸ ਗੱਲ ਲਈ ਮੁਬਾਰਕ ਦਿੱਤੀ ਕਿ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚਲੇ ਆਉਂਦੇ ਕਾਲੇ ਗਾਊਨ ਤਿਆਗ ਕੇ ਕਾਲਜ ਵੱਲੋਂ ਰੰਗੀਨ ਸੈਸ਼ੇ ਪਹਿਨਾ ਕੇ  ਵਿਦਿਆਰਥਣਾਂ ਨੂੰ ਡਿਗਰੀ ਪ੍ਰਦਾਨ ਕੀਤੀ ਗਈ ਜੋ ਕਿ ਇਸ ਗੱਲ ਦਾ ਪ੍ਰਤੀਕ ਸੀ ਕਿ ਗੁਲਾਮੀ ਦੇ ਸਮੇਂ ਤੋਂ ਚਲੇ ਆ ਰਹੇ ਪਰੰਪਰਾ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਡਿਗਰੀ ਹਾਸਲ ਕਰਨ ਦੀ ਸਾਰਥਿਕਤਾ ਇਸ ਗੱਲ ਵਿੱਚ ਹੈ ਕਿ ਤੁਸੀਂ ਸਮਾਜ ਨੂੰ ਕੀ ਦੇ ਰਹੇ ਹੋ। ਗਲੋਬਲ ਪੱਧਰ ਤੇ ਇਹ ਪ੍ਰਚਾਰ ਹੋ ਰਿਹਾ ਹੈ ਕਿ ਭਾਰਤ ਇੱਕ ਅਵਿਕਸਤ ਦੇਸ਼ ਹੈ ਅਤੇ ਇਥੋਂ ਦੇ ਲੋਕ ਕੋਈ ਬਹੁਤੇ ਸਿਆਣੇ ਨਹੀਂ ਪਰ ਦੁਨੀਆ ਦੇ ਹਰ ਕੋਨੇ ਵਿੱਚ ਵੱਡੀਆਂ ਕੰਪਨੀਆਂ ਦੇ ਉੱਚ ਅਹੁਦਿਆਂ ਤੇ ਭਾਰਤੀ ਹੀ ਤੈਨਾਤ ਹਨ ਅਤੇ ਆਪਣੀ ਕਾਬਲੀਅਤ ਨੂੰ ਸਾਬਿਤ ਕਰ ਚੁੱਕੇ ਹਨ। ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਹ ਵੇਖਣ ਵਿੱਚ ਆ ਰਿਹਾ ਹੈ ਕਿ ਯੂਨੀਵਰਸਿਟੀ ਵਿੱਚ ਟਾਪ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ 80% ਤੋਂ 90% ਤੱਕ ਕੁੜੀਆਂ ਹੀ ਹੁੰਦੀਆਂ ਹਨ ਜੋ ਆਪਣੀ ਕਾਬਲੀਅਤ ਦਾ ਲੋਹਾ ਮੰਨਵਾ ਰਹੀਆਂ ਹਨ। ਉਹਨਾਂ ਨੇ ਵਿਦਿਆਰਥਣਾਂ ਨੂੰ ਘਰੇਲੂ ਅਤੇ ਵਰਕ ਫਰੰਟ ਦੀ ਦੋਹਰੀ ਜ਼ਿੰਮੇਵਾਰੀ ਪ੍ਰਤੀ ਵੀ ਸੁਚੇਤ ਕੀਤਾ ਅਤੇ ਕਿਹਾ ਕਿ ਵਿਦਿਆਰਥਣਾਂ ਨੂੰ ਆਪਣੇ ਦੇਸ਼ ਵਿੱਚ ਰਹਿ ਕੇ ਹੀ ਸਮਾਜ ਨੂੰ ਅੱਗੇ ਲਿਜਾਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਪੰਡਾਲ ਵਿੱਚ ਇਸ ਮੌਕੇ ਮਿਸਿਜ਼ ਪ੍ਰਤਿਭਾ ਕੌਸ਼ਿਕ (ਮੁਖੀ, ਹਿੰਦੀ ਵਿਭਾਗ, ਜੀ.ਜੀ.ਡੀ.ਐਸ. ਡੀ. ਕਾਲਜ, ਚੰਡੀਗੜ੍ਹ) ਵਿਮਲ ਠਠਈ (ਮੇਅਰ, ਨਗਰ ਨਿਗਮ) ਅਤੇ ਮਿਸਿਜ਼ ਚਾਰੂ ਆਹੂਜਾ ਨੇ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।

ਜ਼ਿਕਰਯੋਗ ਹੈ ਕਿ ਇਸ ਮੌਕੇ ਵਿਦਿਆਰਥਣਾਂ ਨੂੰ ਯੂ.ਜੀ. ਅਤੇ ਪੀ.ਜੀ. ਦੀ ਡਿਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਸੰਗੀਤ ਵਿਭਾਗ ਵੱਲੋਂ ਸ਼ਾਨਦਾਰ ਸੰਗੀਤਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪ੍ਰੋਗਰਾਮ ਦੇ ਅੰਤ ਵਿੱਚ ਡਾਕਟਰ ਰਾਜ ਕੁਮਾਰ ਨੇ ‘ਵੋਟ ਆਫ ਥੈਂਕਸ’ ਪੇਸ਼ ਕੀਤਾ। ਸਟੇਜ ਸੰਚਾਲਕ ਦੀ ਭੂਮਿਕਾ ਮੈਡਮ ਅਮਨਦੀਪ ਕੌਰ ਅਤੇ ਮੈਡਮ ਸ਼ਿਵਾਂਗੀ ਵਿੱਜ ਦੁਆਰਾ ਨਿਭਾਈ ਗਈ । ਇਸ ਮੌਕੇ ਸਮੂਹ ਸਟਾਫ਼ ਦਾ ਯੋਗਦਾਨ ਵੀ ਸ਼ਲਾਘਾਯੋਗ ਰਿਹਾ। ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਨੇ ਇਸ ਸਫ਼ਲ ਆਯੋਜਨ ਲਈ ਸਮੂਹ ਸਟਾਫ਼ ਨੂੰ ਤਹਿਦਿਲੋਂ ਵਧਾਈ ਦਿੱਤੀ।

CATEGORIES
Share This

COMMENTS

Wordpress (0)
Disqus (1 )
Translate