ਕੈਂਪਾਂ ਦੌਰਾਨ ਦਿਵਿਆਂਗਯਨਾਂ ਦੇ ਬਣਾਏ 46 ਯੂ.ਡੀ.ਆਈ.ਡੀ ਕਾਰਡ
ਬਠਿੰਡਾ, 2 ਦਸੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜਿਕ ਸੁਰੱਖਿਆ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਚ ਮੌੜ ਅਤੇ ਰਾਮਪੁਰਾ ਫੂਲ ਬਲਾਕ ਵਿਖੇ ਦਿਵਿਆਂਗਜਨਾਂ ਦੇ ਨਵੇਂ ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ (ਯੂ.ਡੀ.ਆਈ.ਡੀ.ਕਾਰਡ) ਬਣਾਉਣ ਸਬੰਧੀ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ 74 ਲੋੜਵੰਦ ਦਿਵਿਆਂਗਜਨ ਨੇ ਸ਼ਮੂਲੀਅਤ ਕੀਤੀ, ਜਿਸ ਵਿੱਚੋਂ 46 ਯੋਗ ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ.ਕਾਰਡ ਬਣਾਏ ਗਏ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਸੀਨਅਰ ਮੈਡੀਕਲ ਅਫ਼ਸਰ ਮੌੜ ਵੱਲੋਂ ਮੌੜ ਬਲਾਕ ਵਿੱਚ ਲਗਾਏ ਗਏ ਕੈਂਪ ਦੌਰਾਨ 51 ਦਿਵਿਆਂਗਜਨ ਹਾਜ਼ਰ ਹੋਏ, ਜਿੰਨ੍ਹਾਂ ਵਿੱਚੋਂ 30 ਯੋਗ ਦਿਵਿਆਂਗਜਨਾਂ ਦੇ ਨਵੇਂ ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ (ਯੂ.ਡੀ.ਆਈ.ਡੀ.ਕਾਰਡ) ਮੌਕੇ ਤੇ ਬਣਾਏ ਗਏ।
ਇਸੇ ਤਰ੍ਹਾਂ ਹੀ ਸੀਨਅਰ ਮੈਡੀਕਲ ਅਫ਼ਸਰ ਫੂਲ ਵੱਲੋਂ ਫੂਲ ਬਲਾਕ ਵਿੱਚ ਲਗਾਏ ਗਏ ਕੈਂਪ ਵਿੱਚ 23 ਦਿਵਿਆਂਗਜਨ ਹਾਜ਼ਰ ਹੋਏ, ਜਿੰਨ੍ਹਾਂ ਵਿੱਚੋਂ 16 ਯੋਗ ਦਿਵਿਆਂਗਜਨਾਂ ਦੇ ਨਵੇਂ ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ (ਯੂ.ਡੀ.ਆਈ.ਡੀ.ਕਾਰਡ) ਬਣਾਏ ਗਏ।