ਬਠਿੰਡਾ ਹਸਪਤਾਲ ਤੇਲ ਘੁਟਾਲਾ ਮਾਮਲਾ- ਸਰਕਾਰੀ ਤੇਲ ਨੂੰ ਰਗੜਾ ਲਾਉਣ ਵਾਲੇ ਤਿੰਨ ਅਧਿਕਾਰੀ ਰਗੜੇ
Bathinda news – ਬੀਤੇ ਦਿਨੀਂ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਸਾਹਮਣੇ ਆਏ ਕਥਿਤ ਲੱਖਾਂ ਰੁਪਏ ਦੇ ਤੇਲ ਘੁਟਾਲੇ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਮਾਮਲੇ ਵਿਚ ਇਕ ਸੀਨੀਅਰ ਮੈਡੀਕਲ ਅਫਸ਼ਰ ਸਮੇਤ ਤਿੰਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਕਾਰਵਾਈ ਲਗਾਤਾਰ ਸਾਹਮਣੇ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ। ਦੱਸ ਦੇਈਏ ਕਿ ਇਸ ਮਾਮਲੇ ਵਿਚ ਵਿਜੀਲੈਂਸ ਬਿਊਰੋ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਮਾਮਲੇ ਵਿਚ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਬਿਨਾਂ ਵਰਤੋਂ ਵਾਲੀਆਂ ਕੰਡਮ ਐਂਬੂਲੈਂਸਾਂ ਅਤੇ ਸਰਕਾਰੀ ਵਾਹਨਾਂ ਲਈ ਝੂਠੇ ਤੇਲ ਕਲੇਮ ਤਿਆਰ ਕਰਕੇ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਸੀ।

CATEGORIES ਮਾਲਵਾ
TAGS bathinda news


