ਫਾਜ਼ਿਲਕਾ ਪੁਲਿਸ ਵੱਲੋਂ 09 ਕਰਮਚਾਰੀਆਂ ਨੂੰ ਉਹਨਾਂ ਦੀ ਰਿਟਾਇਰਮੈਂਟ ਮੌਕੇ ਦਿੱਤੀ ਗਈ ਵਿਦਾਇਗੀ ਪਾਰਟੀ

ਫਾਜ਼ਿਲਕਾ।
ਫਾਜ਼ਿਲਕਾ ਪੁਲਿਸ ਵੱਲੋਂ ਅੱਜ ਮਿਤੀ 30-03-24 ਨੂੰ ਮਹਿਕਮਾਂ ਪੁਲਿਸ ਵਿੱਚ ਆਪਣੀ ਸਰਵਿਸ ਪੂਰੀ ਕਰ ਚੁੱਕੇ 09 ਕਰਮਚਾਰੀਆਂ ਨੂੰ ਉਹਨਾਂ ਦੀ ਰਿਟਾਇਰਮੈਂਟ ਮੌਕੇ ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਅੱਜ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਵਿੱਚ ਐਸ.ਆਈ ਸੱਜਣ ਸਿੰਘ, ਏ.ਐਸ.ਆਈ ਹਰਕੇਸ਼ ਕੁਮਾਰ, ਏ.ਐਸ.ਆਈ ਰਤਨ ਲਾਲ, ਏ.ਐਸ.ਆਈ ਜਗਦੀਸ਼ ਸਿੰਘ, ਏ.ਐਸ.ਆਈ ਭਗਵਾਨ ਸਿੰਘ, ਏ.ਐਸ.ਆਈ ਬਲਕਾਰ ਸਿੰਘ, ਏ.ਐਸ.ਆਈ ਸੁਖਦੇਵ ਰਾਮ, ਏ.ਐਸ.ਆਈ ਸਰਵਣ ਕੁਮਾਰ ਅਤੇ ਏ.ਐਸ.ਆਈ ਅਮਰੀਕ ਸਿੰਘ ਸ਼ਾਮਲ ਸਨ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜ਼ਿਲਕਾ ਵੱਲੋਂ ਉਹਨਾਂ ਨੂੰ ਮਹਿਕਮਾਂ ਪੁਲਿਸ ਵਿੱਚ ਚੰਗੀਆਂ ਸੇਵਾਵਾਂ ਦੇਣ ਬਦਲੇ ਵਧਾਈ ਦਿੱਤੀ ਗਈ ਅਤੇ ਉਹਨਾਂ ਨਾਲ ਖ਼ੁਸ਼ੀ ਦੇ ਪਲ ਸਾਂਝੇ ਕੀਤੇ ਗਏ। ਇਸ ਮੌਕੇ ਸ੍ਰੀ ਪਰਦੀਪ ਸਿੰਘ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਫਾਜ਼ਿਲਕਾ ਅਤੇ ਸ੍ਰੀ ਰਵੀ ਕੁਮਾਰ ਉਪ ਕਪਤਾਨ ਪੁਲਿਸ ਸਥਾਨਿਕ ਫਾਜ਼ਿਲਕਾ ਤੋਂ ਇਲਾਵਾ ਸਮੂਹ ਬ੍ਰਾਂਚ ਇੰਚਾਰਜ ਐਸ.ਐਸ.ਪੀ ਦਫਤਰ ਫਾਜ਼ਿਲਕਾ ਅਤੇ ਹੋਰ ਕਈ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।
ਐਸ.ਐਸ.ਪੀ ਫਾਜ਼ਿਲਕਾ ਡਾ. ਪ੍ਰਗਿਆ ਜੈਨ ਜੀ ਨੇ 35 ਸਾਲ ਤੋਂ ਵੱਧ ਦੀ ਨਿਰਸਵਾਰਥ ਸੇਵਾ ਲਈ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਪੁਲਿਸ ਹਮੇਸ਼ਾ ਉਨ੍ਹਾਂ ਲਈ ਪਰਿਵਾਰ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।

CATEGORIES
Share This

COMMENTS

Wordpress (0)
Disqus (0 )
Translate