ਸੇਵਾ ਮੁਕਤੀ ਤੇ ਵਿਸ਼ੇਸ਼-ਅਨੀਤਾ ਰਾਣੀ

ਅਬੋਹਰ 31 ਮਾਰਚ।ਅਬੋਹਰ ਨਿਵਾਸੀ ਅਨੀਤਾ ਰਾਣੀ ਪਤਨੀ ਪ੍ਰਦੀਪ ਗੁੰਬਰ ਸਿੱਖਿਆ ਵਿਭਾਗ ਵਿੱਚ 36 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਤੋਂ ਬਾਅਦ ਅੱਜ ਸੇਵਾ ਮੁਕਤ ਹੋ ਗਏ। ਪਿਤਾ ਕੁੰਦਨ ਲਾਲ ਤੇ ਮਾਤਾ ਮਾਇਆ ਦੇਵੀ ਦੇ ਘਰ ਜਨਮ ਅਨੀਤਾ ਰਾਣੀ ਨੇ ਡੀਏਵੀ ਕਾਲਜ ਅਬੋਹਰ ਤੋਂ ਸਿੱਖਿਆ ਗ੍ਰਹਿਣ ਕੀਤੀ। 4 ਜੁਲਾਈ 1988 ਨੂੰ ਇਹਨਾਂ ਨੇ ਬਤੌਰ ਜੇਬੀਟੀ ਟੀਚਰ ਜੁਆਇਨ ਕੀਤਾ। ਦਸੰਬਰ 1990 ਵਿੱਚ ਇਹਨਾਂ ਦਾ ਵਿਆਹ ਪ੍ਰਦੀਪ ਕੁਮਾਰ ਗੁੰਬਰ ਸਾਇੰਸ ਮਾਸਟਰ ਵਾਸੀ ਕੰਧ ਵਾਲਾ ਅਮਰਕੋਟ ਨਾਲ ਹੋਇਆ। ਅਨੀਤਾ ਰਾਣੀ ਨੇ ਘਰ ਦੇ ਨਾਲ ਨਾਲ ਨੌਕਰੀ ਦੀ ਜਿੰਮੇਵਾਰੀ ਵੀ ਬਖੂਬੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਈ। 1988 ਤੋਂ ਬਾਅਦ ਵੱਖ-ਵੱਖ ਸਕੂਲਾਂ ਵਿੱਚ ਸੇਵਾਵਾਂ ਦਿੱਤੀਆਂ।ਪਹਿਲਾਂ ਝੁਰੜਖੇੜਾ ਫਿਰ ਕੰਧ ਵਾਲਾ ਅਮਰਕੋਟ ਦੇ ਸਕੂਲਾਂ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਤੋਂ ਬਾਅਦ ਸਾਲ 2010 ਵਿੱਚ ਬਤੌਰ ਮਾਸਟਰ ਕੇਡਰ ਪ੍ਰਮੋਟ ਹੋਏ। 36 ਸਾਲ ਸਿੱਖਿਆ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਤੋਂ ਬਾਅਦ ਸਰਕਾਰੀ ਹਾਈ ਸਕੂਲ ਕਿੱਕਰ ਖੇੜਾ ਤੋਂ ਅਨੀਤਾ ਰਾਣੀ ਅੱਜ 31 ਮਾਰਚ ਨੂੰ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਮੁਕਤ ਹੋ ਗਏ। ਸਕੂਲ ਮੁਖੀ ਦੀਪਤੀ ਠਾਕਰ ਸਮੇਤ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਤੇ ਉਹਨਾਂ ਦੇ ਅਗਲੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਨੀਤਾ ਰਾਣੀ ਨੇ ਸਿੱਖਿਆ ਵਿਭਾਗ ਵਿੱਚ ਦਿੱਤੀਆਂ ਲੰਬੀਆਂ ਸੇਵਾਵਾਂ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਾਥ ਨਾਲ ਉਹਨਾਂ ਨੇ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕੀਤਾ। ਜਿਸ ਲਈ ਉਹ ਆਪਣੇ ਸਮੂਹ ਸਟਾਫ ਦੇ ਧੰਨਵਾਦੀ ਰਹਿਣਗੇ। ਇਸ ਦੌਰਾਨ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate