ਭਾਜਪਾ ਨੇ ਖ਼ਾਸ ਕਮੇਟੀ ਚ ਨਹੀਂ ਦਿੱਤੀ ਪੰਜਾਬ ਨੂੰ ਥਾਂ

ਚੰਡੀਗੜ੍ਹ 30 ਮਾਰਚ।ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਅਣਗੌਲੇ ਕੀਤੇ ਜਾਣ ਦੇ ਦੋਸ਼ ਜਿੱਥੇ ਵਿਰੋਧੀ ਧਿਰਾਂ ਵੱਲੋਂ ਲਾਏ ਜਾਂਦੇ ਹਨ ਉੱਥੇ ਅੱਜ ਭਾਜਪਾ ਵੱਲੋਂ ਨੈਸ਼ਨਲ ਪੱਧਰ ਤੇ ਬਣਾਈ ਗਈ ਇੱਕ ਕਮੇਟੀ ਵਿੱਚ ਪੰਜਾਬ ਨੂੰ ਥਾਂ ਨਹੀਂ ਦਿੱਤੀ ਗਈ। ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਬਣਾਈ ਗਈ ਚੋਣ ਮਨੋਰਥ ਪੱਤਰ ਕਮੇਟੀ ਵਿੱਚ ਪੰਜਾਬ ਤੋਂ ਇੱਕ ਵੀ ਆਗੂ ਨੂੰ ਥਾਂ ਨਹੀਂ ਦਿੱਤੀ ਗਈ ਜਦੋਂ ਕਿ 15 ਹੋਰ ਸੂਬਿਆਂ ਤੇ ਦਿੱਲੀ ਦੇ ਲੀਡਰ ਨੂੰ ਥਾਂ ਮਿਲੀ ਹੈ। ਦਿੱਲੀ ਤੋਂ ਮਨਜਿੰਦਰ ਸਿੰਘ ਸਰਸਾ ਨੂੰ ਥਾਂ ਮਿਲੀ ਹੈ। ਇਹ ਕਮੇਟੀ 2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਦਾ ਚੋਣ ਮਨੋਰਥ ਪੱਤਰ ਤਿਆਰ ਕਰੇਗੀ। ਕਈ ਸੂਬਿਆਂ ਦੇ ਇੱਕ ਤੋਂ ਵੱਧ ਆਗੂਆਂ ਨੂੰ ਇਸ ਕਮੇਟੀ ਵਿੱਚ ਜਿੰਮੇਵਾਰੀ ਮਿਲੀ ਹੈ। ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੋਂ ਵੱਖ-ਵੱਖ ਆਗੂ ਇਸ ਕਮੇਟੀ ਦਾ ਹਿੱਸਾ ਬਣੇ ਹਨ। ਪਰ ਪੰਜਾਬ ਤੋਂ ਕੋਈ ਵੀ ਪੁਰਾਣਾ ਨਵਾਂ ਆਗੂ ਇਸ ਕਮੇਟੀ ਵਿੱਚ ਨਹੀਂ ਪਾਇਆ ਗਿਆ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹਨ

CATEGORIES
Share This

COMMENTS

Wordpress (0)
Disqus (0 )
Translate