ਸਰਬਸੰਮਤੀ ਨਾਲ ਹੋਈ ਭਾਰਤੀ ਕਿਸਾਨ ਏਕਤਾ ਸੈਣ ਵੈਲਫੇਅਰ ਸਭਾ ਦੀ ਚੋਣ,ਡਾ ਪ੍ਰਗਟ ਸਿੰਘ ਧੀਰਾ ਪੱਤਰਾ ਬਣੇ ਪੰਜਾਬ ਪ੍ਰਧਾਨ
ਫ਼ਿਰੋਜ਼ਪੁਰ (ਜਸਵਿੰਦਰ ਸਿੰਘ ਸੰਧੂ)
ਸਮਾਜਿਕ ਤੇ ਮੈਡੀਕਲ ਖੇਤਰ ‘ਚ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਡਾ. ਪ੍ਰਗਟ ਸਿੰਘ ਧੀਰਾ ਪੱਤਰਾ ਦੀ ਕਾਬਲੀਅਤ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਏਕਤਾ ਸੈਣ ਵੈਲਫੇਅਰ ਸਭਾ ਦੇ ਪੰਜਾਬ ਪ੍ਰਧਾਨ ਵਜੋਂ ਚੋਣ ਕੀਤੀ ਗਈ ਹੈ । ਜਿਸ ਨੂੰ ਲੈ ਕੇ ਇਲਾਕੇ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਦੱਸਣਯੋਗ ਹੈ ਕਿ ਸੈਣ ਭਾਈਚਾਰੇ ਦੇ ਆਗੂਆਂ ਦੀ ਇਕੱਤਰਤਾ ਪਿੰਡ ਧੀਰਾ ਪੱਤਰਾ ਵਿਖੇ ਹੋਈ ਜਿਸ ਵਿੱਚ ਡਾ: ਪ੍ਰਗਟ ਸਿੰਘ ਨੂੰ ਸੂਬਾ ਪ੍ਰਧਾਨ ਚੁਣਿਆ ਗਿਆ ਤੇ ਬਾਕੀ ਅਹੁਦੇਦਾਰ ਚੁਣਨ ਲਈ ਉਹਨਾਂ ਨੂੰ ਅਧਿਕਾਰਤ ਕੀਤਾ ਗਿਆ । ਇਸ ਮੌਕੇ ਸਭਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਨੀਲਾ ਸਿੰਘ, ਬੂਟਾ ਸਿੰਘ ਤੇ ਰਮਨ ਸੈਣ ਨੂੰ ਹੋਰ ਪ੍ਰਬੰਧ ਕਰਨ ਲਈ ਅਧਿਕਾਰਤ ਕੀਤਾ ਗਿਆ ।ਇਸ ਮੌਕੇ ਰਛਪਾਲ ਸਿੰਘ ਭੁੱਲਰ, ਬੂਟਾ ਸਿੰਘ, ਨੀਲਾ ਸਿੰਘ, ਸੁਖਵੀਰ ਸਿੰਘ, ਬਿੰਦਰ ਸਿੰਘ, ਰੂਪ ਸਿੰਘ, ਕੁਲਵੰਤ ਸਿੰਘ , ਰਮਨ ਸੈਣ, ਨਿਰਮਲ ਸਿੰਘ ਭੁੱਲਰ, ਡਾ: ਪ੍ਰਗਟ ਸਿੰਘ ਭੁੱਲਰ ,ਸਰਵਨ ਸਿੰਘ, ਬਿੰਦਰ ਸਿੰਘ ਪੰਜਗਰਾਂਈ, ਮੇਜਰ ਸਿੰਘ , ਕਿ੍ਰਸਨ ਸਿੰਘ ਤੇ ਹੋਰ ਵੀ ਕਾਫੀ ਸੈਣ ਸਮਾਜ ਦੇ ਵਿਆਕਤੀ ਹਾਜ਼ਰ ਸਨ।



