ਕਲੱਸਟਰ ਗਿੱਦੜਾਂਵਾਲੀ ਬਲਾਕ ਖੂਈਆਂ ਸਰਵਰ ਦੇ ਪਹਾੜਿਆ ਦੇ ਮੁਕਾਬਲੇ ਕਰਵਾਏ
ਅਬੋਹਰ, 10 ਮਈ (ਬਲਰਾਜ ਸਿੰਘ ਸਿੱਧੂ )-ਸਤੀਸ਼ ਮਿਗਲਾਨੀ ਬੀ.ਪੀ.ਈ.ਓ ਖੂਈਆਂ ਸਰਵਰ ਦੀ ਅਗਵਾਈ ਵਿੱਚ ਸੈਂਟਰ ਗਿੱਦੜਾਵਾਲੀ ਦੇ ਪਹਾੜਿਆਂ ਦੇ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਬਿਲ੍ਹਾ ਵਿਖੇ ਕਰਵਾਏ ਗਏ। ਜਿਸ ਦੀ ਰਹਿਨੁਮਈ ਅਭਿਸ਼ੇਕ ਕਟਾਰੀਆ ਸੀ.ਐੱਚ.ਟੀ ਗਿੱਦੜਾਂਵਾਲੀ ਨੇ ਕੀਤੀ । ਇਨ੍ਹਾਂ ਮੁਕਾਬਲਿਆਂ ਵਿਚ ਜਮਾਤ ਪਹਿਲੀ ਵਿੱਚੋ ਤਰਨਵੀਰ (ਸ. ਪ੍ਰਾ. ਸਕੂਲ ਪੱਟੀ ਬਿੱਲ੍ਹਾ), ਨਵਜੀਤ (ਸ.ਪ੍ਰਾ.ਸ ਦਲਮੀਰ ਖੇੜਾ) ਦੋਹਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਹਿਮਾਂਸ਼ੂ (ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਬੀਹਲਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਮਾਤ ਦੂਜੀ ਵਿਚੋਂ ਪਹਾੜੀਆਂ ਵਿਚ ਪਹਿਲਾ ਸਥਾਨ ਰਾਹੁਲ (ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਬੀਲਾ) ਨੇ ਦੂਜਾ ਸਥਾਨ ਨੇਹਾ (ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਬੀਹਲਾ) ਨੇ ਅਤੇ ਤੀਜਾ ਸਥਾਨ ਸਮੀਰ (ਸਰਕਾਰੀ ਪ੍ਰਾਇਮਰੀ ਸਕੂਲ ਮੌਜਗੜ੍ਹ) ਪ੍ਰਾਪਤ ਕੀਤਾ
। ਜਮਾਤ ਤੀਜੀ ਦੇ ਪਹਾੜੇ ਦੇ ਮੁਕਾਬਲਿਆਂ ਵਿਚੋਂ ਵਿਜੇ ਕੁਮਾਰ (ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਬੀਲਾ) ਨੇ ਪਹਿਲਾ ਸਥਾਨ, ਅੰਸਦੀਪ (ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਬਿੱਲ੍ਹਾ)ਦੂਜਾ ਸਥਾਨ ਅਤੇ ਤੀਜਾ ਸਥਾਨ ਮਾਨਵ ਅਤੇ ਮਨੀਸ਼ਾ (ਸਰਕਾਰੀ ਪ੍ਰਾਇਮਰੀ ਸਕੂਲ ਮੌਜਗੜ) ਜਮਾਤ ਚੌਥੀ ਵਿੱਚੋਂ ਪਹਾੜਿਆਂ ਦੇ ਮੁਕਾਬਲੇ ਵਿਚੋਂ ਪਹਿਲਾ ਸਥਾਨ ਵੰਸ਼ਿਕਾ (ਜੰਡਵਾਲਾ ਹਨਵੰਤਾ) ਦੂਜਾ ਸਥਾਨ ਕੁਲਰਾਜ ( ਸਰਕਾਰੀ ਪ੍ਰਾਇਮਰੀ ਸਕੂਲ ਪੰਜਾਵਾ ਮਾਂਡਲ )ਤੀਜਾ ਸਥਾਨ ਮੁਸਕਾਨ (ਜੰਡਵਾਲਾ ਹਨਵੰਤਾ) ਨੇ ਪ੍ਰਾਪਤ ਕੀਤਾ । ਪੰਜਵੀਂ ਜਮਾਤ ਦੇ ਪਹਾੜਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਗੌਰਵ( ਜੰਡਵਾਲਾ ਹਨਵੰਤਾ) ਦੂਜਾ ਸਥਾਨ ਖੁਸ਼ਹਾਲ (ਸਰਕਾਰੀ ਪ੍ਰਾਇਮਰੀ ਸਕੂਲ ਮੌਜਗੜ੍ਹ) ਅਤੇ ਤੀਜਾ ਸਥਾਨ ਰੀਨਾ (ਸਰਕਾਰੀ ਪ੍ਰਾਇਮਰੀ ਸਕੂਲ ਗਿਦੜਾਂਵਾਲੀ) ਨੇ ਹਾਸਲ ਕੀਤਾ। ਇਸ ਮੌਕੇ ਤੇ ਰਾਕੇਸ਼ ਕੁਮਾਰ ਸ੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਹਿਨਾ ਰਾਣੀ,ਸ੍ਰੀ ਵਿਨੈ ਕੁਮਾਰ , ਸ਼੍ਰੀ ਮੋਹਨ ਲਾਲ , ਸ਼੍ਰੀ ਰਜਿੰਦਰ ਕੁਮਾਰ ਅਤੇ ਸ਼੍ਰੀ ਧਰਮ ਪਾਲ ਹਾਜਰ ਸਨ