ਨੌਜਵਾਨ ਆਗੂ ਸਿਮਰਜੀਤ ਸੰਧੂ ਜੰਗ ਬੀਜੇਪੀ ਆਈ ਟੀ ਵਿੰਗ ਦਾ ਜ਼ਿਲ੍ਹਾ ਕਨਵੀਨਰ ਨਿਯੁਕਤ
ਫ਼ਿਰੋਜ਼ਪੁਰ 12 ਮਾਰਚ ( ਜਸਵਿੰਦਰ ਸਿੰਘ ਸੰਧੂ ) –
ਜ਼ਿਲ੍ਹਾ ਫਿਰੋਜਪੁਰ ਬੀਜੇਪੀ ਦੇ ਸਰਗਰਮ ਆਗੂਆਂ ਚੋਂ ਬੇਬਾਕ ਬੁਲਾਰੇ ਤੇ ਬੀਜੇਪੀ ਦੇ ਨਿਧੜਕ ਆਗੂ ਸਿਮਰਜੀਤ ਸਿੰਘ ਸੰਧੂ ਜੰਗ ਦੀ ਬੀਜੇਪੀ ਸੂਬਾ ਹਾਈ ਕਮਾਂਡ ਵੱਲੋਂ ਬੀਜੇਪੀ ਆਈ ਟੀ ਵਿੰਗ ਦੇ ਜਿਲਾ ਕਨਵੀਨਰ ਵਜੋੰ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਿਮਰਜੀਤ ਸਿੰਘ ਸੰਧੂ ਬੀਜੇਪੀ ਆਈ ਟੀ ਵਿੰਗ ਦੇ ਕੋ ਕਨਵੀਨਰ ਤੇ ਵਿਧਾਨ ਸਭਾ ਗੁਰੂਹਰਸਹਾਏ ਦੇ ਇੰਚਾਰਜ ਵਜੋਂ ਕੰਮ ਦੇਖ ਰਹੇ ਸਨ।
ਅੱਜ ਏਥੇ ਉਹਨਾਂ ਦੇ ਕੰਮ ਕਾਰ ਤੇ ਮਿਹਨਤ ਨੂੰ ਦੇਖਦਿਆਂ ਪਾਰਟੀ ਨੇ ਉਹਨਾਂ ਨੂੰ ਫਿਰਜਪੁਰ ਦੇ ਜਿਲਾ ਕਨਵੀਨਰ ਵਜੋੰ ਨਿਯੁਕਤ ਕੀਤਾ ਗਿਆ ਹੈ।
ਆਪਣੀ ਇਸ ਨਿਯੁਕਤੀ ‘ਤੇ ਸਿਮਰਜੀਤ ਸਿੰਘ ਸੰਧੂ ਨੇ ਸੂਬਾ ਬੀਜੇਪੀ ਦੇ ਪਰਧਾਨ ਸੁਨੀਲ ਜਾਖੜ ਜੀ, ਸੂਬਾ ਆਈ ਟੀ ਕਨਵੀਨਰ ਇੰਦਰਜੀਤ ਸਿੰਘ ਕੰਵਰ, ਰਾਣਾ ਗੁਰਮੀਤ ਸਿੰਘ ਸੋਢੀ, ਮੈਂਬਰ ਰਾਸ਼ਟਰੀ ਕਾਰਜਕਾਰਨੀ ਬੀਜੇਪੀ, ਜਿਲਾ ਪਰਧਾਨ ਸ਼ਮਸ਼ੇਰ ਸਿੰਘ ਕਾਕੜ, ਸੂਬਾ ਕੋ ਕਨਵੀਨਰ ਵਿਕਾਸ ਗਰੋਵਰ, ਸੰਦੀਪ ਜਾਖੜੵ ਐਮ ਐਲ ਏ ਅਬੋਹਰ, ਅਨੁਮੀਤ ਸਿੰਘ ਹੀਰਾ ਸੋਢੀ, ਸੁਖਵਿੰਦਰ ਸਿੰਘ ਕਾਕਾ ਕੰਬੋਜ ਜਿਲਾ ਪਰਧਾਨ ਬੀਜੇਪੀ ਫਾਜਿਲਕਾ, ਅਵਤਾਰ ਸਿੰਘ ਜੀਰਾ, ਜਸਵਿੰਦਰ ਸਿੰਘ ਕਿਲੀ, ਜਸਮੇਲ ਸਿੰਘ ਲਾਡੀ ਗਹਿਰੀ, ਸਤਿਕਾਰ ਕੌਰ ਗਹਿਰੀ, ਗੁਰਪਰਵੇਜ ਸਿੰਘ ਸ਼ੈਲੇ ਸੰਧੂ ਸਮੂਹ ਜਿਲਾ ਫਿਰੋਜਪੁਰ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋੰ ਦਿੱਤੀ ਜੁੰਮੇਵਾਰੀ ਨੂੰ ਹੋਰ ਵੀ ਤਨਦੇਹੀ ਤੇ ਮਿਹਨਤ ਨਾਲ ਨਿਭਾਉਣਗੇ। ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰ ਦੇਣਗੇ।
ਉਹਨਾਂ ਕਿਹਾ ਸਮੂਹ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਉਹ ਜਿਲਾ ਫਿਰੋਜਪੁਰ ਦੀ ਅਗਲੀ ਟੀਮ ਦਾ ਐਲਾਨ ਵੀ ਜਲਦੀ ਕਰਨਗੇ।



