ਅਧਿਆਪਕਾਂ ਲਈ ਖੁਸ਼ਖਬਰੀ, ਸਿੱਖਿਆ ਵਿਭਾਗ ਨੇ ਖੋਲੀਆਂ ਬਦਲੀਆਂ

ਚੰਡੀਗੜ੍ਹ 12 ਮਾਰਚ। ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ। ਆਪਣੀ ਬਦਲੀ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਲਈ ਪੰਜਾਬ ਸਰਕਾਰ ਵੱਲੋਂ ਬਦਲੀ ਲਈ ਪੋਰਟਲ ਖੋਲ ਦਿੱਤਾ ਗਿਆ ਹੈ। ਜਿਹੜੇ ਵੀ ਅਧਿਆਪਕ ਆਪਣੀ ਬਦਲੀ ਹੋਰ ਸਟੇਸ਼ਨ ਤੇ ਕਰਵਾਉਣੀ ਚਾਹੁੰਦੇ ਹਨ,ਉਹ 12 ਮਾਰਚ ਤੋਂ 19 ਮਾਰਚ 2024 ਤੱਕ ਆਪਣਾ ਡਾਟਾ ਪੋਰਟਲ ਤੇ ਅਪਲੋਡ ਕਰਨਗੇ ਤੇ ਬਦਲੀ ਅਪਲਾਈ ਕੀਤੀ ਜਾਵੇਗੀ। ਉਸ ਤੋਂ ਬਾਅਦ ਇਹਨਾਂ ਦਾ ਡਾਟਾ ਵੈਰੀਫਾਈ ਹੋਵੇਗਾ ਤੇ ਫਿਰ ਅਧਿਆਪਕਾਂ ਦੀ ਬਦਲੀ ਲਈ ਉਹਨਾਂ ਨੂੰ ਸਟੇਸ਼ਨ ਦੀ choice ਕਰਵਾਈ ਜਾਵੇਗੀ।

ਉਧਰ ਅਧਿਆਪਕਾਂ ਵਿੱਚ ਇਸ ਗੱਲ ਦੀ ਖੁਸ਼ੀ ਹੈ ਕਿ ਐਤਕੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੇ ਸਟੇਸ਼ਨ ਬਦਲਣ ਲਈ ਉਹਨਾਂ ਨੂੰ ਬਦਲੀ ਦਾ ਮੌਕਾ ਦਿੱਤਾ ਗਿਆ ਹੈ ਜਦੋਂ ਕਿ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਪਹਿਲਾਂ ਬਦਲੀਆਂ ਹੁੰਦੀਆਂ ਸਨ। ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਸਿੱਖਿਆ ਵਿਭਾਗ ਦੇ ਇਸ ਫੈਸਲੇ ਦੀ ਸ਼ਲਾਂਘਾ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਅਧਿਆਪਕ ਬਦਲੀ ਕਰਾਉਣਾ ਚਾਹੁੰਦੇ ਹਨ।ਉਹ ਆਪਣੀ ਬਦਲੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਰਵਾ ਸਕਦੇ ਹਨ। ਇਸ ਨਾਲ ਬੱਚਿਆਂ ਦੀ ਪੜ੍ਹਾਈ ਤੇ ਵੀ ਕੋਈ ਅਸਰ ਨਹੀਂ ਪਵੇਗਾ।

CATEGORIES
Share This

COMMENTS

Wordpress (0)
Disqus (0 )
Translate