ਰੇਖਾ ਗੁਪਤਾ ਚੁਣੇ ਗਏ ਦਿੱਲੀ ਦੇ ਨਵੇਂ ਮੁੱਖ ਮੰਤਰੀ

ਨਵੀਂ ਦਿੱਲੀ 19 ਫਰਵਰੀ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਅੱਜ ਵਿਧਾਇਕ ਦਲ ਦੀ ਹੋਈ ਬੈਠਕ ਦੌਰਾਨ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਚੁਣਿਆ ਗਿਆ। ਉਹ ਭਲਕੇ ਸਹੁੰ ਚੁੱਕਣਗੇ। ਉਹ ਸ਼ਾਲੀਮਾਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਫਾਰਸ਼ ਆਰਐਸਐਸ ਵੱਲੋਂ ਕੀਤੀ ਗਈ ਹੈ। ਉਹ ਪਹਿਲੀ ਵਾਰ ਵਿਧਾਇਕ ਬਣੇ ਹਨ ਤੇ ਇਸ ਤੋਂ ਪਹਿਲਾਂ ਉਹ ਕੌਂਸਲਰ ਰਹਿ ਚੁੱਕੇ ਹਨ।

CATEGORIES
Share This

COMMENTS

Wordpress (0)
Disqus (0 )
Translate