ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਦੇ ਹੋਏ ਫਸਵੇਂ ਮੁਕਾਬਲੇ

ਬਠਿੰਡਾ 30 ਸਤੰਬਰ : ਪੰਜਾਬ ਸਰਕਾਰ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖੇਡ ਵਿਭਾਗ ਪੰਜਾਬ ਦੇ ਦਿਸ਼ਾ- ਨਿਰਦੇਸ਼ਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਦੇਖ ਰੇਖ ਹੇਠ ਖੇਡਾਂ ਵਤਨ ਪੰਜਾਬ ਦੀਆਂ 2023 ਬਠਿੰਡਾ ਦੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਬਠਿੰਡਾ ਪਰਮਿੰਦਰ  ਸਿੰਘ ਦੀ ਅਗਵਾਈ ਵਿੱਚ ਖੇਡਾਂ ਵੱਖ ਵੱਖ ਵਰਗਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ।

          ਇਨ੍ਹਾਂ ਖੇਡਾਂ ਦੌਰਾਨ ਅੱਜ ਪੰਜਵੇਂ ਦਿਨ ਮੁੱਖ ਮਹਿਮਾਨ ਵਿਧਾਇਕ ਮਾਸਟਰ ਜਗਸੀਰ ਸਿੰਘ ਹਲਕਾ ਭੁੱਚੋ ਮੰਡੀ ਨੇ ਅੱਜ ਸਥਾਨਕ ਖੇਡ ਸਟੇਡੀਅਮ ਵਿਖੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਬਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੇਡਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੁਆਰਾ ਨਸ਼ਿਆਂ ਤੋਂ ਦੂਰ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਬਠਿੰਡਾ ਵਿਖੇ ਵੱਖ-ਵੱਖ ਖੇਡਾਂ ਵਿੱਚ 4000 ਦੇ ਕਰੀਬ ਖਿਡਾਰੀ-ਖਿਡਾਰਨਾਂ ਭਾਗ ਲੈ ਰਹੇ ਹਨ।  ਇਨ੍ਹਾਂ  ਰਾਜ  ਪੱਧਰੀ ਖੇਡਾਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਤੇ ਆਉਣ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਰਾਸ਼ੀ ਖਿਡਾਰੀਆਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋਂ ਖੇਡਾਂ ਵਿੱਚ ਬੱਚਿਆਂ ਲਈ ਤਿਆਰ ਕੀਤਾ ਖਾਣਾ ਵੀ ਖਾ ਕੇ ਚੈੱਕ  ਕੀਤਾ ਗਿਆ।

          ਇਸ ਮੌਕੇ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਖੇਡ ਮੈਦਾਨਾਂ ਵਿੱਚ ਲੜਕਿਆਂ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਸਾਹਮਣੇ ਆਏ ਹਨ। ਇਨ੍ਹਾਂ ਖੇਡਾਂ ਦੇ ਨਤੀਜੇ ਇਸ ਪ੍ਰਕਾਰ ਹਨ । ਬਾਸਕਟਬਾਲ ਲੜਕੇ ਮੁਕਾਬਲਿਆਂ ਵਿੱਚ ਅੰਡਰ 14 ਸਾਲਾ ਵਰਗ ਲੜਕਿਆ ਦੇ ਮੁਕਾਬਲਿਆਂ ਵਿੱਚ ਅੱਜ ਮਹਿਮਾ ਸਰਜਾ ਨੇ ਦਿਉਣ ਦੀ ਟੀਮ ਨੂੰ 31-06 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 17 ਸਾਲਾ ਵਰਗ ਵਿੱਚ ਸੈਂਟ ਜੋਸਫ ਸਕੂਲ ਨੂੰ ਘੁੱਦਾ ਨੇ 12-33 ਫ਼ਰਕ ਨਾਲ ਹਰਾਕੇ ਘੁੱਦਾ ਪਿੰਡ ਜੇਤੂ ਰਿਹਾ । ਹੋਸਪਸ ਅਕੈਡਮੀ 2  ਨੇ 34-10 ਫ਼ਰਕ ਨਾਲ ਸੈਂਟ ਜੇਵੀਅਰ ਨੂੰ ਹਰਾਕੇ ਜਿੱਤ ਹਾਸਲ ਕੀਤੀ। ਹੂਪਸਟਰ ਅਕੈਡਮੀ ਬਠਿੰਡਾ -1 ਨੇ 52-26 ਦੇ ਫਰਕ ਨਾਲ ਘੁੱਦਾ ਸਪੋਰਟਸ ਸਕੂਲ ਬਠਿੰਡਾ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ। ਆਰ ਬੀ ਡੀ ਏ ਵੀ ਸਕੂਲ ਬਠਿੰਡਾ ਨੇ 19-18 ਦੇ ਫਰਕ ਨਾਲ ਮਹਿਮਾ ਸਰਜਾ ਨੂੰ ਹਰਾਕੇ ਜਿੱਤ ਹਾਸਲ ਕੀਤੀ। ਅੰਡਰ 21 ਵਿੱਚ ਆਰ ਬੀ ਡੀ ਏ ਵੀ ਪਬਲਿਕ ਨੇ  ਰਾਮਪੁਰਾ ਜੀ ਡੀ ਐਸ ਨੂੰ 22-14 ਦੇ ਫਰਕ ਨਾਲ ਹਰਾਇਆ। ਨੈਟਬਾਲ ਲੜਕਿਆਂ ਵਿੱਚ ਅੰਡਰ 14 ਸਾਲਾ ਵਰਗ ਵਿੱਚ ਜੱਸੀ ਪੌ ਵਾਲੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਸਰੀਏਵਾਲਾ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਸੈਂਟ ਜੇਵੀਅਰ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਅੰਡਰ 17 ਵਰਗ ਵਿੱਚ ਜੱਸੀ ਪੌ ਵਾਲੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਸੈਂਟ ਜੋਸਫ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਜਦੋ ਕਿ ਸੈਂਟ ਜੇਵੀਅਰ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਗਿਆ। ਹੈਂਡਬਾਲ ਖੇਡ ਮੁਕਾਬਲਿਆਂ  ਲੜਕੀਆਂ ਵਿੱਚ ਅੰਡਰ 21 ਵਰਗ ਵਿੱਚ  ਬਹਿਮਣ ਦੀਵਾਨਾ ਨੇ ਪਹਿਲਾ ਸਥਾਨ ਹਾਸਲ ਕੀਤਾ। ਸਰਕਾਰੀ ਸੈਕੰਡਰੀ ਸਕੂਲ ਮਹਿਤਾ ਨੇ ਦੂਜਾ ਸਥਾਨ ਹਾਸਲ ਕੀਤਾ। ਸਮਰਵਿਲ ਕਾਨਵੇਂਟ ਸਕੂਲ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ। ਹੈਂਡਬਾਲ ਲੜਕੀਆਂ  ਅੰਡਰ 17 ਵਰਗ ਵਿੱਚ  ਸੈਂਟ ਜੇਵੀਅਰ ਟੀਮ ਨੇ ਪਹਿਲਾ ਅਤੇ ਸ ਸ ਸ ਸ ਝੂੰਬਾ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਅਤੇ ਸੈਂਟ ਜੋਸਫ ਸਕੂਲ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

          ਇਸੇ ਤਰ੍ਹਾਂ ਲਾਨ ਟੈਨਿਸ ਮੁਕਾਬਲਿਆਂ ਵਿੱਚ 14 ਸਾਲਾ ਵਰਗ  ਸਮਰਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਉਦੇਪ੍ਰਤਾਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਆਰਵ ਬਾਸਲ ਨ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸਾਲਾ ਵਰਗ ਵਿੱਚ ਗਨਦੀਪ ਗਰਗ ਨੇ ਪਹਿਲਾ ਸਥਾਨ ਹਾਸਲ ਕੀਤਾ ਕਨਵੰਰਪ੍ਰਾਤਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।  ਦਾਮਾਪ੍ਰਤਾਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਅੰਡਰ 21 ਵਰਗ ਵਿੱਚ  ਉਦੇਪ੍ਰਤਾਪ ਸਿੰਘ ਸਹੋਲ ਨੇ ਪਹਿਲਾ ਸਥਾਨ, ਕਰਨ ਔਲਖ ਨੇ ਦੂਜਾ ਸਥਾਨ ਹਾਸਲ, ਏਕਮ ਜੋਤ  ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 21 ਤੋ 30  ਸਾਲ ਵਰਗ ਵਿੱਚ ਨਵੀਨ ਸਿੰਘ ਨੇ ਪਹਿਲਾ ਸਥਾਨ , ਸੁਖਵਿੰਦਰ ਸਿੰਘ ਨੇ ਦੂਜਾ ਅਤੇ ਆਕਾਸ਼ਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।  ਅੰਡਰ 31- 40 ਵਰਗ ਵਿੱਚ  ਸੁਖਜੀਤ ਸਿੰਘ ਨੇ ਪਹਿਲਾ, ਪਰਮਿੰਦਰ ਸਿੰਘ ਨੇ ਦੂਜਾ ਅਤੇ ਮਨਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ 14 ਵਰਗ ਵਿੱਚ ਤਲਵੰਡੀ ਸਾਬੋ ਏ ਨੇ ਸੰਗਤ ਬੀ ਨੂੰ ਹਰਾਕੇ ਤਲਵੰਡੀ ਸਾਬੋ ਨੇ ਜਿੱਤ ਹਾਸਲ ਕੀਤੀ।  ਭਗਤਾ ਏ ਨੇ ਤਲਵੰਡੀ ਸਾਬੋ ਬੀ ਨੂੰ ਹਰਾਕੇ  ਜਿੱਤ ਹਾਸਲ ਕੀਤੀ। ਫੂਲ ਬੀ ਨੇ ਭਗਤਾ ਬੀ ਨੂੰ ਹਰਾਕੇ ਜਿੱਤ ਹਾਸਲ ਕੀਤੀ। ਬਠਿੰਡਾ ਕਾਰਪੋਰੇਸ਼ਨ ਨੂੰ ਫੂਲ ਏ ਨੇ ਹਰਾਕੇ ਜਿੱਤ ਹਾਸਲ ਕੀਤੀ। ਰਾਮਪੁਰਾ ਏ ਨੂੰ ਨਥਾਣਾ ਬੀ ਨਥਾਣਾ ਬੀ ਨੇ ਜਿੱਤ ਪ੍ਰਾਪਤ ਕੀਤੀ।

          ਇਸੇ ਤਰ੍ਹਾਂ ਹੀ ਅੰਡਰ 17 ਵਿੱਚ ਬਠਿੰਡਾ ਏ ਨੂੰ ਸੰਗਤ ਬੀ ਨੇ ਹਰਾਕੇ ਜਿੱਤ ਪ੍ਰਾਪਤ ਕੀਤੀ। ਫੂਲ ਏ ਨੂੰ ਰਾਮਪੁਰਾ ਬੀ ਨੇ ਹਰਾਕੇ ਜਿੱਤ ਹਾਸਲ ਕੀਤੀ। ਭਗਤਾ ਬੀ ਨੂੰ ਮੌੜ ਨੇ ਹਰਾਕੇ ਜਿੱਤ ਹਾਸਲ ਕੀਤੀ। ਭਗਤਾ ਏ ਨੇ ਤਲਵੰਡੀ ਸਾਬੋ ਬੀ ਨੂੰ ਹਰਾਕੇ ਜਿੱਤ ਹਾਸਲ ਕੀਤੀ।  ਵਾਲੀਬਾਲ ਸ਼ੂਟਿੰਗ ਅੰਡਰ 17 ਵਰਗ ਵਿੱਚ ਹਰਰਾਏਪੁਰ ਟੀਮ ਨੇ ਲੇਲੇਵਾਲਾ ਟੀਮ ਨੂੰ ਹਰਾਕੇ ਜਿੱਤ ਹਾਸਲ ਕੀਤੀ।  ਮਹਿਤਾ ਟੀਮ ਨੇ ਰਾਮਪੁਰਾ ਨੂੰ ਹਰਾਕੇ ਜਿੱਤ ਹਾਸਲ ਕੀਤੀ। ਵਿਰਕ ਕਲਾਂ ਟੀਮ ਨੇ ਭਗਤਾ ਨੂੰ ਹਰਾਕੇ ਜਿੱਤ ਹਾਸਲ ਕੀਤੀ।  ਵਿਰਕ ਨੂੰ ਹਰਾਕੇ ਹਰਰਾਏਪੁਰ ਨੇ ਜਿੱਤ ਹਾਸਲ ਕੀਤੀ।

          ਇਸ ਮੌਕੇ  ਪ੍ਰਿੰਸੀਪਲ ਗੁਰਮੇਲ ਸਿੰਘ, ਪ੍ਰਿੰਸੀਪਲ ਮੰਜੂ ਬਾਲਾ, ਸੁਖਪਾਲ ਕੌਰ ਕੋਚ, ਕਨਵੀਨਰ ਹੈਂਡਬਾਲ ਸੁਖਜਿੰਦਰਪਾਲ ਸਿੰਘ ਗਿੱਲ, ਕਨਵੀਨਰ ਅੰਗਰੇਜ਼ ਸਿੰਘ ਨਵਦੀਪ ਕੁਮਾਰ ਅੰਤਰ ਵੀਰ ਸਿੰਘ ਪ੍ਰਦੀਪ ਸਿੰਘ ਗੁਰਜੀਤ ਸਿੰਘ ਦਵਿੰਦਰ ਸਿੰਘ, ਕਨਵੀਨਰ ਰਮਨਦੀਪ ਸਿੰਘ ਗਿੱਲ, ਕਨਵੀਨਰ ਨੈਟਬਾਲ ਕੁਲਵਿੰਦਰ ਸਿੰਘ ਰਿੰਕੂ, ਜਸਪ੍ਰੀਤ ਸਿੰਘ  ਕੋਚ, ਕਨਵੀਨਰ  ਬਲਜੀਤ ਸਿੰਘ ਕਨਵੀਨਰ, ਮਨਜਿੰਦਰ ਸਿੰਘ ਕੋਚ ਫੁੱਟਬਾਲ  ਸੁਖਦੇਵ ਸਿੰਘ  ਰਾਜਵੀਰ ਕੌਰ, ਕਿਰਨਾਂ ਕੌਰ, ਪੁਸਵਿੰਦਰ ਸਿੰਘ ਗਿੱਲ, ਕੋ- ਕਨਵੀਨਰ  ਮਨਦੀਪ ਸਿੰਘ ਜੱਸੀ, ਰਜਿੰਦਰ ਸਿੰਘ ਗਿੱਲ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਖੇਡਾਂ ਵਤਨ ਪੰਜਾਬ ਖੇਡਾਂ ਮੀਡੀਆ  ਟੀਮ ਬਲਵੀਰ ਸਿੱਧੂ  ਕਮਾਂਡੋ , ਹਰਵਿੰਦਰ ਸਿੰਘ ਬਰਾੜ ਡੀ.ਪੀ.ਈ ਆਦਿ ਕਰਮਚਾਰੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate