ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਅਬੋਹਰ ਵੱਲੋਂ ਸਵੱਛਤਾ ਹੀ ਸੇਵਾ ਤਹਿਤ ਪਿੰਡ ਵਾਸੀਆਂ ਨੂੰ ਕੀਤਾ ਗਿਆ ਜਾਗਰੂਕ
ਅਬੋਹਰ/ਫ਼ਾਜ਼ਿਲਕਾ 30 ਸਤੰਬਰ
ਭਾਰਤ ਸਰਕਾਰ ਵੱਲੋਂ 2 ਅਕਤੂਬਰ 2023 ਤੱਕ ਸਵੱਛਤਾ ਹੀ ਸੇਵਾ ਤਹਿਤ ਚਲਾਈ ਜਾ ਰਹੀ ਗੰਦਗੀ ਮੁਕਤ ਭਾਰਤ ਮੁਹਿਮ ਵਿੱਚ ਹਿੱਸਾ ਲੈਂਦੇ ਹੋਏ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੰਡਲ, ਅਬੋਹਰ ਵੱਲੋ ਬਲਾਕ ਖੂਈਆਂ ਸਰਵਰ ਵਿੱਚ ਪੈਂਦੇ ਪਿੰਡ ਗਿੱਦੜਾਂ ਵਾਲੀ ਤੇ ਕੋਇਲ ਖੇੜਾ ਵਿੱਚ ਸਫਾਈ ਮੁਹਿੰਮ ਚਲਾਈ ਗਈ, ਜਿਸ ਦੌਰਾਨ ਮਹਿਕਮੇ ਵੱਲੋਂ ਆਈ.ਈ ਸੀ.ਸੁਖਜਿੰਦਰ ਸਿੰਘ ਢਿੱਲੋਂ ਅਤੇ ਬੀ.ਆਰ.ਸੀ ਗੁਰਚਰਨ ਸਿੰਘ ਤੇ ਸਾਗਰ ਮੁੰਜਾਲ ਨੇ ਭਾਗ ਲਿਆ।
ਸਵੱਛਤਾ ਹੀ ਸੇਵਾ ਤਹਿਤ ਪਿੰਡ ਦੀ ਪੰਚਾਇਤ, ਵਿਦਿਆਰਥੀਆਂ, ਮਨਰੇਗਾ ਮਜਦੂਰਾਂ, ਸਫਾਈ ਕਰਮਚਾਰੀਆਂ, ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ ਪਿੰਡ ਗਿੱਦੜਾਂ ਵਾਲੀ ਤੇ ਕੋਇਲ ਖੇੜਾ ਦੇ ਗਲੀ, ਮੁਹੱਲੇ, ਸਕੂਲ, ਪੰਚਾਇਤ ਘਰ, ਵਾਟਰ ਵਰਕਸ ਧਾਰਮਿਕ ਸਥਾਨਾਂ ਅਤੇ ਹੋਰ ਸਾਂਝੀਆਂ ਥਾਵਾਂ ਦੀ ਸਾਫ-ਸਫਾਈ ਕਰਵਾਈ ਗਈ। ਇਸ ਸਫਾਈ ਮੁਹਿੰਮ ਵਿੱਚ ਸਾਰੇ ਪਿੰਡ ਵਾਸੀਆਂ ਨੇ ਭਰਵਾਂ ਸਹਿਯੋਗ ਦਿੱਤਾ ।
ਇਸ ਮੌਕੇ ਲੋਕਾਂ ਨੂੰ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ।