ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ 6505 ਵੱਲੋਂ ਨਵ ਨਿਯੁਕਤ ਬੀਪੀਈਓ ਪ੍ਰਮੋਦ ਕੁਮਾਰ ਦਾ ਕੀਤਾ ਗਿਆ ਸਵਾਗਤ

ਸਿੱਖਿਆ ਸੁਧਾਰਾਂ ਨੂੰ ਬੜਾਵਾ ਦੇਣ ਲਈ ਦਿਆਂਗੇ ਪੂਰਨ ਸਹਿਯੋਗ -ਇਨਕਲਾਬ ਗਿੱਲ

ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ 6505 ਫਾਜ਼ਿਲਕਾ ਵੱਲੋਂ ਬਲਾਕ ਫਾਜ਼ਿਲਕਾ 2 ਦੇ ਨਵ ਨਿਯੁਕਤ ਬੀਪੀਈਓ ਪ੍ਰਮੋਦ ਕੁਮਾਰ ਦਾ ਮੂੰਹ ਮਿੱਠਾ ਕਰਾਕੇ ਅਤੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਉਹਨਾਂ ਦੇ ਬਲਾਕ ਫਾਜ਼ਿਲਕਾ 2 ਦੇ ਬੀਪੀਈਓ ਲੱਗਣ ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਯੂਨੀਅਨ ਆਗੂਆਂ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਯੂਨੀਅਨ ਦੇ ਸਾਰੇ ਮੈਂਬਰਾਂ ਵੱਲੋਂ ਸਕੂਲਾਂ ਦੇ ਵਿਕਾਸ ,ਵਿਦਿਆਰਥੀਆਂ ਦੀ ਭਲਾਈ ਅਤੇ ਗੁਣਾਤਮਕ ਸਿੱਖਿਆ ਦੇ ਪ੍ਰਸਾਰ ਲਈ ਡਟ ਕੇ ਕੰਮ ਕੀਤਾ ਜਾਵੇਗਾ।
ਇਸ ਮੌਕੇ ਤੇ ਬੀਪੀਈਓ ਪ੍ਰਮੋਦ ਕੁਮਾਰ ਨੇ ਕਿਹਾ ਕਿ ਉਹ ਬਲਾਕ ਫਾਜ਼ਿਲਕਾ 2 ਨੂੰ ਬੁਲੰਦੀਆਂ ਤੇ ਲੈਣ ਕੇ ਜਾਣ ਲਈ ਸਮੂਹ ਅਧਿਆਪਕ ਵਰਗ ਨੂੰ ਨਾਲ ਲੈ ਕੇ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਹਨਾਂ ਕਿਹਾ ਕਿਸੇ ਅਧਿਆਪਕ ਸਾਥੀ ਨੂੰ ਦਫ਼ਤਰੀ ਕੰਮ ਲਈ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਤੇ ਯੂਨੀਅਨ ਆਗੂ ਇਨਕਲਾਬ ਗਿੱਲ, ਸੁਖਵਿੰਦਰ ਸਿੰਘ ਸਿੱਧੂ, ਸੁਨੀਲ ਗਾਂਧੀ, ਮਨੋਜ ਬੱਤਰਾ ,ਵਰਿੰਦਰ ਸਿੰਘ,ਬਲਜੀਤ ਸਿੰਘ, ਸੁਖਦੇਵ ਸਿੰਘ ਭੱਟੀ, ਸੁਰਿੰਦਰ ਕੰਬੋਜ, ਮਨਦੀਪ ਸਿੰਘ ਸ਼ੈਣੀ,ਪ੍ਰਦੀਪ ਕੁੱਕੜ,ਭਾਰਤ ਸੱਭਰਵਾਲ,ਨੀਰਜ ਕੁਮਾਰ, ਨਵਨੀਤ ਭਠੇਜਾ, ਰਾਜਨ ਕੁੱਕੜ,ਕੁਲਦੀਪ ਸਿੰਘ,ਸੌਰਭ ਧੂੜੀਆ, ਜਸਵਿੰਦਰ ਸਿੰਘ, ਦੀਪਮ ਜੁਨੇਜਾ, ਸੁਮਿਤ ਕੁਮਾਰ ਅਤੇ ਗੌਰਵ ਚੁੱਘ ਅਧਿਆਪਕ ਆਗੂ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate