ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ ਸਵੱਛਤਾ ਪੰਦਰਵਾੜਾ ਦੀਆਂ ਗਤਿਵਿਧਿਆਂ ਲਗਾਤਾਰ ਦੂਜੇ ਦਿਨ ਜਾਰੀ


ਫਾਜ਼ਿਨਕਾ, 14 ਜੂਨ
ਵਧੀਕ ਡਿਪਟੀ ਕਮਿਸ਼ਨਰ ਫਾਜਿਲਕਾ ਸ਼੍ਰੀਮਤੀ ਅਵਨੀਤ ਕੋਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੇਰਾ ਸ਼ਹਿਰ ਮੇਰਾ ਮਾਨ ਮੁਹਿੰਮ ਤਹਿਤ ਸਵੱਛਤਾ ਪੰਦਰਵਾੜਾ ਨਗਰ ਕੋਂਸਲ ਦੇ ਮਿਤੀ ਬੱੱਧ ਸ਼ਡਿਉਲ ਅਨੁਸਾਰ ਲਗਾਤਾਰ ਦੂਜੇ ਦਿਨ ਜਾਰੀ ਰਿਹਾ।ਇਸ ਮੁਹਿੰਮ ਵਿੱਚ ਨੋਜਵਾਨ ਸਮਾਜ ਸੇਵਾ ਸੰਸਥਾ (ਐਨ.ਜੀ.ਓ) ਦੇ ਸਹਿਯੋਗ ਨਾਲ ਡੇਰਾ ਸੱਚਾ ਸੋਦਾ ਕਲੋਨੀ ਵਿਖੇ ਲੋਡਰ ਅਤੇ ਟਰੈਕਟਰ ਟਰਾਲੀ ਨਾਲ ਗਾਰਬੇਜ਼ ਲਿਫਟਿੰਗ ਕਰਕੇ ਗਾਰਬੇਜ਼ ਵਨਰੇਬਲ ਪੂਆਇੰਟਾਂ ਦੀ ਸਾਫ ਸਫਾਈ ਕੀਤੀ ਗਈ।
ਇਸ ਉਪਰੰਤ ਪੋਦੇ ਲਗਾਕੇ ਗਾਰਬੇਜ਼ ਵਨਰੇਬਲ ਪੁਆਇੰਟ ਦੀ ਬਿਊਟੀਫਿਕੇਸ਼ਨ ਕੀਤੀ ਗਈ ਅਤੇ ਲਗਾਏ ਗਏ ਪੋਦਿਆਂ ਦੀ ਸਾਂਭ ਸਭਾਲ ਲਈ ਵੀ ਆਸ ਪਾਸ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਇਸ ਦੋਰਾਨ ਨਗਰ ਕੋਂਸਲ ਦੇ ਅਧਿਕਾਰੀਆਂ ਵੱਲੋਂ ਜਾਗਰੂਕਤਾ ਕੈਂਪ ਲਗਾ ਕੇ ਆਮ ਲੋਕਾਂ ਨੂੰ ਸੋਰਸ ਸੈਗਰੀਗੇਸ਼ਨ ਬਾਰੇ ਦੱਸਿਆ ਗਿਆ ਕਿ ਘਰ ਦੇ ਕੂੜੇ ਨੂੰ ਅੱਲਗ ਅੱਲਗ ਗਿੱਲਾ ਅਤੇ ਸੁੱਕਾ ਰੱਖਿਆ ਜਾਵੇ ਤਾਂ ਜ਼ੋ ਸ਼ਹਿਰ ਵਿੱਚ ਸਾਫ ਸਫਾਈ ਰੱਖੀ ਜਾ ਸਕੇ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕਰਨ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਨਗਰ ਕੌਂਸਲ ਵੱਲੋਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾ ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋ ਵੱਧ ਭਾਗ ਲੈਣ ਲਈ ਕਿਹਾ ਗਿਆ।
ਨੋਜਵਾਨ ਸਮਾਜ ਸੇਵਾ ਸੰਸਥਾ ਤੋਂ ਸ਼੍ਰੀ ਲਵਲੀ ਵਾਲਮੀਕੀ, ਸ਼੍ਰੀ ਵਿਨੈ ਪਰਵਾਨਾ, ਸ਼੍ਰੀ ਰਿੰਕੂ ਸ਼ਿਵਲਾਨੀਆ, ਸ਼੍ਰੀ ਸ਼ਗਨ ਲਾਲ ਬਸੇਟੀਆ, ਸ਼੍ਰੀ ਨੱਥੂ ਰਾਮ ਨਾਈਕ, ਸ਼੍ਰੀ ਅਸ਼ੋਕ ਕੁੱਕੜ ਦਾ ਵਿਸ਼ੇਸ਼ ਸਹਿਯੌਗ ਰਿਹਾ।
ਇਸ ਮੋਕੇ ਸੁਪਰਡੰਟ (ਸੈਨੀਟੇਸ਼ਨ) ਸ਼੍ਰੀ ਨਰੇਸ਼ ਖੇੜਾ, ਸੈਨਟਰੀ ਇੰਸਪੈਕਟਰ ਸ਼੍ਰੀ ਜਗਦੀਪ ਸਿੰਘ, ਸੀ.ਐਫ ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਪਵਨ ਕੁਮਾਰ ਅਤੇ ਮੋਟੀਵੇਟਰ ਰਾਜ ਕੁਮਾਰੀ, ਬੇਬੀ, ਕਨੋਜ਼, ਸਾਹਿਲ, ਸੰਨੀ, ਦਵਿੰਦਰ ਪ੍ਰਕਾਸ਼ ਹਾਜਿਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate