ਫਿਰੋਜ਼ਪੁਰ ਫੀਡਰ ਵਿੱਚ ਹਰੀ ਕੇ ਹੈਡਵਰਕਸ ਤੋਂ ਪਾਣੀ ਛੱਡਿਆ
ਫਿਰੋਜ਼ਪੁਰ 1 ਮਾਰਚ
ਫਿਰੋਜ਼ਪੁਰ ਫੀਡਰ Firozpur Feeder Canal ਦੇ ਨਵੀਨੀਕਰਨ ਤੋਂ ਬਾਅਦ 1ਮਾਰਚ ਦੀ ਸ਼ਾਮ ਨੂੰ ਹਰੀਕੇ ਹੈਡ ਵਰਕਰਸ Harike Headworks ਤੋਂ ਨਹਿਰ ਵਿੱਚ ਆਖਿਰਕਾਰ ਪਾਣੀ ਛੱਡ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ BKU ਖੋਸਾ ਦੇ ਅਹੁਦੇਦਾਰ ਵੀ ਇਸ ਮੌਕੇ ਹੈਡਵਰਕਸ ਤੇ ਹਾਜ਼ਰ ਸਨ। ਇਸ ਮੌਕੇ ਜਲ ਸਰੋਤ ਵਿਭਾਗ Water Resources Department ਦੇ ਸਟਾਫ ਨੇ ਪੂਜਾ ਕਰਨ ਤੋਂ ਬਾਅਦ ਹੈਡਵਰਕਸ ਦੇ ਗੇਟ ਖੋਲਣੇ ਸ਼ੁਰੂ ਕੀਤੇ ਅਤੇ ਪਾਣੀ ਨਹਿਰ ਵਿੱਚ ਚੱਲਣਾ ਸ਼ੁਰੂ ਹੋ ਗਿਆ। ਹਾਲਾਂਕਿ ਇਸ ਨੂੰ ਆਉਣ ਵਾਲੇ ਕੁਝ ਘੰਟਿਆਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਦੋ ਦਿਨ ਬਾਅਦ ਅਬੋਹਰ ਖੇਤਰ ਵਿੱਚ ਪਾਣੀ ਦੇ ਪਹੁੰਚਣ ਦੀ ਸੰਭਾਵਨਾ ਹੈ ।
ਦਸਣਯੋਗ ਹੈ ਕਿ 180 ਕਰੋੜ ਰੁਪਏ ਦੇ ਖਰਚ ਨਾਲ ਫਿਰੋਜ਼ਪੁਰ ਫੀਡਰ ਨਹਿਰ Firozpur Feeder Canal ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਇਸ ਦੀ ਸਮਰੱਥਾ ਵਿੱਚ 2700 ਕਿਊਸਿਕ ਦਾ ਵਾਧਾ ਕੀਤਾ ਗਿਆ ਹੈ। ਇਸ ਸਮਰੱਥਾ ਵਾਧੇ ਤੋਂ ਬਾਅਦ ਹੁਣ ਕਿਸਾਨਾਂ ਨੂੰ ਭਰਪੂਰ ਮਿਲੇਗਾ ਅਤੇ ਗਰਮੀ ਦੇ ਦਿਨਾਂ ਵਿੱਚ ਸਰਹੰਦ ਫੀਡਰ ਨਹਿਰ Sarhind Feeder Canal ਦੀਆਂ ਵਿਤਰਿਕਾਵਾਂ ਵਿੱਚ ਬਾਰਬੰਦੀ ਵੀ ਨਹੀਂ ਕਰਨੀ ਪਵੇਗੀ। ਇਸੇ ਨਹਿਰ ਵਿੱਚੋਂ ਹੀ ਰਾਜਸਥਾਨ ਦੀ ਗੰਗ ਕਨਾਲ Gang Canal ਨੂੰ ਵੀ ਪਾਣੀ ਜਾਵੇਗਾ। ਇਸ ਸਮੇਂ ਕਣਕ ਅਤੇ ਕਿੰਨੂ ਦੇ ਬਾਗਾਂ ਵਾਲੀ ਪਾਣੀ ਦੀ ਵੱਡੀ ਮੰਗ ਸੀ। ਇਸ ਨਹਿਰ ਦੇ ਨਵੀਨੀਕਰਨ ਤੋਂ ਬਾਅਦ ਇਸ ਦਾ ਉਦਘਾਟਨ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Maan ਨੇ ਖੁਦ ਪਹੁੰਚ ਕੇ ਕੀਤਾ ਸੀ।
ਹੁਣ ਨਹਿਰ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਹੋਣ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ ਅਤੇ ਇਹ ਪਾਣੀ ਖੇਤਾਂ ਵਿੱਚ ਪਹੁੰਚ ਕੇ ਅੰਨ ਉਤਪਾਦਨ ਦਾ ਕਾਰਕ ਬਣੇਗਾ।



